Center and Punjab : ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਖਾਦ, ਖਾਸ ਤੌਰ ‘ਤੇ ਯੂਰੀਆ ਨੂੰ ਜਲਦ ਕਿਸਾਨਾਂ ਤੱਕ ਪਹੁੰਚਾਇਆ ਜਾਵੇ। ਕਿਸਾਨਾਂ ਨੂੰ ਯੂਰੀਆ ਦੀ ਪੂਰਤੀ ‘ਚ ਦੇਰੀ ਕਰਨ ਦੇ ਭਿਆਨਕ ਨਤੀਜੇ ਹੋ ਸਕਦੇ ਹਨ ਅਤੇ ਕਣਕ ਦੀ ਪੈਦਾਵਾਰ ‘ਚ 15 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਇੱਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਜ਼ਿਆਦਾਤਰ ਪੈਦਾਵਾਰ ਨਿਸ਼ਿਚਤ ਕਰਨ ਲਈ ਨਵੰਬਰ ‘ਚ ਹੀ ਕਣਕ ਦੀ ਫਸਲ ਲਈ ਯੂਰੀਆ ਦਾ ਪਹਿਲੀ ਅਪੀਲ ਆਈ ਸੀ।
ਸਮਾਂ ਬੀਤ ਰਿਹਾ ਹੈ ਤੇ ਕਿਸਾਨਾਂ ਕੋਲ 8 ਲੱਖ ਟਨ ਦੀ ਜ਼ਰੂਰੀ ਯੂਰੀਆ ਨਹੀਂ ਹੈ। ਇਹ ਬਹੁਤ ਹੀ ਬਦਕਿਮਸਤੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਸ-ਪਾਸ ਦੇ ਖੇਤਰਾਂ ਤੋਂ ਸੜਕ ਮਾਰਗ ਰਾਹੀਂ ਯੂਰੀਆ ਦੀ ਪੂਰਤੀ ਨਿਸ਼ਿਚਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਨੀਪਤ ਦੇ ਐੱਨ. ਐੱਫ. ਐੱਲ. ਪਲਾਂਟ ‘ਚ ਯੂਰੀਆ ਉਪਲਬਧ ਹੈ ਅਤੇ ਇਸ ਨੂੰ ਸੜਕ ਮਾਰਗ ਨਾਲ ਪੰਜਾਬ ਦੇ ਕੁਝ ਹਿੱਸਿਆਂ ਤੱਕ ਪਹੁੰਚਾਇਆ ਜਾ ਸਕਦਾ ਸੀ ਪਰ ਕਾਂਗਰਸ ਸਰਕਾਰ ਨੇ ਇਸ ਲਈ ਕੋਈ ਪਹਿਲ ਨਹੀਂ ਕੀਤੀ। ਹੁਣ ਮੁੱਖ ਮੰਤਰੀ ਨੂੰ ਕੇਂਦਰ ਨਾਲ ਗੱਲਬਾਤ ਕਰਕੇ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਅਗਲੇ ਇੱਕ ਹਫਤੇ ‘ਚ ਹੀ ਰਾਜ ਨੂੰ ਪਹਿਲ ਦੇ ਆਧਾਰ ‘ਤੇ ਯੂਰੀਆ ਦੀ ਸਪਲਾਈ ਕੀਤੀ ਜਾਵੇ ਤਾਂ ਜੋ ਕਣਕ ਦੀ ਫਸਲ ‘ਤੇ ਉਲਟਾ ਪ੍ਰਭਾਵ ਨਾ ਪਵੇ। ਕਿਸਾਨਾਂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਉੱਚੀਆਂ ਦਰਾਂ ‘ਤੇ ਯੂਰੀਆ ਖਰੀਦਣ ਲਈ ਮਜਬੂਰ ਹੋਮਾ ਪਿਆ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਤੇ ਰੋਪੜ ‘ਚ NFL ਪਲਾਂਟਸ ਤੋਂ ਯੂਰੀਆ ਨੂੰ ਜੋ ਵੀ ਸੀਮਤ ਪੂਰਤੀ ਕੀਤੀ ਜਾ ਰਹੀ ਸੀ ਉਸ ਨੂੰ ਵੀ ਰੋਕ ਦਿੱਤਾ ਗਿਆਸੀ ਕਿਉਂਕਿ ਪੰਜਾਬ ਦਾ ਕੋਟਾ ਖਤਮ ਹੋ ਗਿਆ ਸੀ। ਉੁਨ੍ਹਾਂ ਕਿਹਾ ਕਿ ਸਹਿਕਾਰੀ ਸੰਮਤੀਆਂ ਨੇ ਪਹਿਲਾਂ ਹੀ 50,000 ਟਨ ਯੂਰੀਆ ਦੀ ਵੰਡ ਕਰ ਦਿੱਤੀ ਸੀ ਅਤੇ ਉਨ੍ਹਾਂ ਕੋਲ ਕੋਈ ਸਟਾਕ ਪੈਂਡਿੰਗ ਨਹੀਂ ਸੀ।
ਬੀਬਾ ਬਾਦਲ ਨੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਯੂਰੀਆ ਤੇ ਹੋਰ ਜ਼ਰੂਰੀ ਖਾਦ ਦੇ ਤਤਕਾਲ ਸਪਲਾਈ ਦੇ ਮੁੱਦੇ ਨੂੰ ਪ੍ਰਧਾਨ ਮੰਤਰੀ ਕੋਲ ਪਹਿਲ ਦੇ ਆਧਾਰ ‘ਤੇ ਚੁੱਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਕੇਂਦਰ ਨੂੰ ਇਹ ਸੰਦੇਸ਼ ਦੇਣ ‘ਚ ਅਸਫਲ ਰਹੇ ਸਨ ਕਿ ਦੋ ਹਫਤੇ ਤੋਂ ਵੱਧ ਸਮਾਂ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ ਰੇਲ ਪਟੜੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। ਪੰਜਾਬ ਲਈ ਖਾਦ ਦੀ ਪੂਰਤੀ ‘ਚ ਜ਼ਿਆਦਾ ਦੇਰੀ ਨਹੀਂ ਹੋਣੀ ਚਾਹੀਦੀ। ਕੇਂਦਰ ਨੂੰ ਕਿਸਾਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਇਹ ਅਹਿਸਾਸ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਵਧਣ ਲਈ ਉਨ੍ਹਾਂ ‘ਤੇ ਅਤਿਆਚਾਰ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ‘ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਾਦ ਦੀ ਖਰੀਦ ਨਿਸ਼ਿਚਤ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਰੁਪਿੰਦਰ ਰੂਬੀ ਨੇ ਕੀਤੀ ਦਵਿੰਦਰ ਘੁਬਾਇਆ ਦੀ ਨਕਲ, ਤੁਸੀਂ ਵੀ ਸੁਣੋ ਜੁੱਲੀ ਬਿਸਤਰਾ ਦਾ ਕਿੱਸਾ