ਕੇਂਦਰ ਸਰਕਾਰ ਨੇ ਪਹਿਲੀ ਵਾਰ ਹਸਪਤਾਲ ਦੇ ਇੰਸੈਂਟਿਵ ਕੇਅਰ ਯੂਨਿਟ ਯਾਨੀ ਆਈਸੀਯੂ ਨੂੰ ਲੈ ਕੇ ਗਾਈਡਲਾਈਨਸ ਜਾਰੀ ਕੀਤੀ ਹੈ। ਇਨ੍ਹਾਂ ਦਿਸ਼ਾ-ਨਿਰੇਦਸ਼ਾਂ ਨੂੰ 24 ਟੌਪ ਡਾਕਟਰਾਂ ਦੇ ਪੈਨਲ ਨੇ ਤਿਆਰ ਕੀਤਾ ਹੈ। ਇਸ ਵਿਚ ਕਈ ਮੈਡੀਕਲ ਕੰਡੀਸ਼ਨਸ ਦੱਸੇ ਗਏ ਹਨ ਜਿਨ੍ਹਾਂ ਵਿਚ ਕਿਸੇ ਮਰੀਜ਼ ਨੂੰ ਆਈਸੀਯੂ ਵਿਚ ਐਡਮਿਟ ਕਰਨ ਦੀ ਲੋੜ ਪੈਂਦੀ ਹੈ ਜਿਵੇਂ ਹਲਕੀ ਬੇਹੋਸ਼ੀ ਦੀ ਹਾਲਤ ਜਿਸ ਵਿਚ ਰੈਸਪੀਰੇਟਰੀ ਸਪੋਰਟ ਦੀ ਲੋੜ ਪਵੇ, ਇਸ ਤੋਂ ਇਲਾਵਾ ਬਹੁਤ ਜ਼ਿਆਦਾ ਬੀਮਾਰੀ ਦੀ ਹਾਲਤ ਜਿਸ ਵਿਚ ਇੰਸੈਂਟਿਵ ਮਾਨੀਟਰਿੰਗ ਦੀ ਲੋੜ ਪਵੇ, ਸਰਜਰੀ ਦੇ ਬਾਅਦ ਜਦੋਂ ਤਬੀਅਤ ਵਿਗੜਨ ਦਾ ਡਰ ਹੋਵੇ ਤੇ ਉਹ ਮਰੀਜ਼ ਜੋ ਮੇਜਰ ਇੰਟ੍ਰਾਆਪ੍ਰੇਟਿਵ ਕੰਪਲੀਕੇਸ਼ਨਲ ਤੋਂ ਲੰਘ ਰਿਹਾ ਹੋਵੇ।
ਡਾ. ਆਰਕੇਮਨੀ ਉਨ੍ਹਾਂ ਐਕਸਪਰਟ ਦੀ ਲਿਸਟ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਇਹ ਗਾਈਡਲਾਈਨਜ਼ ਬਣਾਈ ਹੈ, ਨੇ ਕਿਹਾ ਕਿ ਆਈਸੀਯੂ ਇਕ ਲਿਮਟਿਡ ਰਿਸੋਰਸ ਹੈ, ਸਾਡੀ ਕੋਸ਼ਿਸ਼ ਹੈ ਕਿ ਇਸਦਾ ਨਿਆਂਪੂਰਨ ਇਸਤੇਮਾਲ ਹੋ ਸਕੇ ਜਿਸ ਨਾਲ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ ਜਿਸ ਨੂੰ ਸਭ ਤੋਂ ਜ਼ਿਆਦਾ ਲੋੜ ਹੈ। ਇੰਡੀਅਨ ਕਾਲ ਆਫ ਕ੍ਰਿਟੀਕਲ ਕੇਅਰ ਮੈਡੀਸਨ ਦੇ ਸਕੱਤਰ ਡਾ.ਸੁਮਿਤ ਰੇ ਨੇ ਕਿਹਾ ਕਿ ਇਹ ਸਿਰਫ ਸਲਾਹ ਹੈ, ਬੰਦਿਸ਼ਾਂ ਨਹੀਂ, ਆਈਸੀਯੂ ਵਿਚ ਐਡਮਿਸ਼ਨ ਤੇ ਡਿਸਚਾਰਜ ਕ੍ਰਾਈਟੇਰੀਆ ਵਿਆਪਕ ਕੁਦਰਤੀ ਹਨ ਤੇ ਇਲਾਜ ਕਰਨ ਵਾਲੇ ਡਾਕਟਰ ਦੇ ਦਿਮਾਗ ‘ਤੇ ਬਹੁਤ ਕੁਝ ਛੱਡ ਦਿੱਤਾ ਗਿਆ ਹੈ।
ਭਾਰਤ ਵਿਚ ਲਗਭਗ ਇਕ ਲੱਖ ਆਈਸੀਯੂ ਬੈੱਡਸ ਹਨ ਜੋ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਪ੍ਰਾਈਵੇਟ ਹਸਪਤਾਲ ਹਨ, ਮੰਨੇ-ਪ੍ਰਮੰਨੇ ਵਕੀਲ ਤੇ ਪਬਲਿਕ ਹੈਲਥ ਐਕਸਟੀਵਿਸਟ ਅਸ਼ੋਕ ਅਗਰਵਾਲ ਨੇ ਦੱਸਿਆ ਕਿ ਗਰੀਬ ਜੋ ਪ੍ਰਾਈਵੇਟ ਹਸਪਤਾਲ ਦਾ ਖਰਚ ਨਹੀਂ ਚੁੱਕ ਸਕਦੇ, ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ, ਕਈ ਵਾਰ ਉਹ ਆਈਸੀਯੂ ਬੈੱਡ ਪਾਉਣ ਵਿਚ ਅਸਫਲ ਰਹਿੰਦੇ ਹਨ।ਆਈਸੀਯੂ ਵਿਚ ਮਰੀਜ਼ਾਂ ਨੂੰ ਤਰਜੀਹ ਦੇਣ ਦਾ ਵਿਚਾਰ ਉਨ੍ਹਾਂ ਦੇ ਮੈਡੀਕਲ ਕੰਡੀਸ਼ਨਸ ‘ਤੇ ਨਿਰਭਰ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਇੰਨੀ ਸਹੂਲਤ ਵਧੇ ਕਿ ਸਾਰਿਆਂ ਨੂੰ ਕ੍ਰਿਟੀਕਲ ਕੇਅਰ ਮਿਲ ਸਕੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀ ਕੋਲੋਂ 33 ਲੱਖ ਦਾ ਸੋਨਾ ਬਰਾਮਦ, ਕਸਟਮ ਅਧਿਕਾਰੀਆਂ ਨੇ ਮਾਮਲਾ ਕੀਤਾ ਦਰਜ
ਆਮ ਤੌਰ ‘ਤੇ ਪ੍ਰਾਈਵੇਟ ਹਸਪਤਾਲ ਵਿਚ ਆਈਸੀਯੂ ਬੈੱਡ ਦਾ ਖਰਚ ਜਨਰਲ ਬੈੱਡ ਤੋਂ 5 ਤੋਂ 10 ਗੁਣਾ ਵੱਧ ਹੁੰਦਾ ਹੈ। ਕਈ ਵਾਰ ਮਰੀਜ਼ਾਂ ਦੀ ਤੀਮਾਰਦਾਰ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਮਰੀਜ਼ ਨੂੰ ਬੇਵਜ੍ਹਾ ਆਈਸੀਯੂ ਵਿਚ ਰੱਖਿਆ ਜਾਂਦਾ ਹੈ ਤਾਂ ਕਿ ਮੈਡੀਕਲ ਬਿੱਲ ਵਧਾਇਆ ਜਾ ਸਕੇ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਗਾਈਡਲਾਈਨਸ ਜ਼ਰੀਏ ਮਰੀਜ਼ਾਂ ਦਾ ਸਹੀ ਇਲਾਜ ਕੀਤਾ ਜਾ ਸਕੇਗਾ। ਨਵੇਂ ਦਿਸ਼ਾ-ਨਿਰੇਦਸ਼ਾਂ ਮੁਤਾਬਕ ਮਰੀਜ਼ ਨੂੰ ਆਈਸੀਯੂ ਤੋਂ ਉਦੋਂ ਡਿਸਚਾਰਜ ਕਰਨਾ ਹੋਵੇਗਾ ਜਦੋਂ ਉਸ ਦੀ ਹਾਲਤ ਨਾਰਮਲ ਦੇ ਕਰੀਬ ਹੋ ਜਾਵੇ ਜਾਂ ਬੇਸਲਾਈਨ ਸਟੇਟਸ ਹਾਸਲ ਕਰ ਲਵੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”