Certificates issued by CBSE : ਜਲੰਧਰ : ਸੀਬੀਐਸਈ ਵੱਲੋਂ ਕੋਰੋਨਾ ਕਾਰਨ 10ਵੀਂ ਅਤੇ 12ਵੀਂ ਦੀ ਸਰਟੀਫਿਕੇਟ ਆਨਲਾਈਨ ਹੀ ਜਾਰੀ ਕਰ ਦਿੱਤੇ ਗਏ ਹਨ। ਜੇਕਰ ਕਿਸੇ ਦੇ ਸਰਟੀਫਿਕੇਟ ਵਿੱਚ ਕੋਈ ਗਲਤੀ ਹੋਈ ਹੈ ਤਾਂ ਬੋਰਡ ਨੇ ਉਸ ਵਿੱਚ ਸੁਧਾਰ ਕਰਨ ਲਈ ਇੱਕ ਸਾਲ ਤੱਕ ਦਾ ਸਮਾਂ ਦਿੱਤਾ ਹੈ। ਇਸ ਵਿੱਚ ਨਾਂ, ਜਨਮ ਤਰੀਕ, ਪਿਤਾ ਦਾ ਨਾਂ, ਸਕੂਲ ਦੇ ਨਾਂ ਆਦਿ ਸਬੰਧੀ ਸੋਧਾਂ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
ਬੋਰਡ ਦਾ ਤਰਕ ਹੈ ਕਿ ਉੰਝ ਤਾਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਮਿਲਣ ’ਤੇ ਕਈ ਵਾਰ ਗਲਤੀਆਂ ਨਹੀਂ ਫੜੀਆਂ ਜਾਂਦੀਆਂ। ਉਹ ਛੋਟੀਆਂ-ਛੋਟੀਆਂ ਗਲਤੀਆਂ ਨੂੰ ਅਣਗੌਲਿਆਂ ਕਰ ਦਿੰਦੇ ਹਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ। ਅਜਿਹੇ ਵਿੱਚ ਕੋਰੋਨਾ ਕਾਲ ਵਿੱਚ ਦਿੱਤੇ ਸਰਟੀਫਿਕੇਟ ਦੀਆਂ ਗਲਤੀਆਂ ਸੁਧਾਰਨ ਲਈ ਇੱਕ ਸਾਲ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜੋ ਜੁਲਾਈ 2021 ਤੱਕ ਬਣਦਾ ਹੈ। ਬੋਰਡ ਵੱਲੋਂ ਸੀਬੀਐਸਈ ਤੋਂ ਮਾਨਤਾ ਪ੍ਰਾਪਤ ਤੇ ਐਫੀਲਿਏਟਿਡ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਅਜੇ ਤੱਕ ਸੀਬੀਐਸਈ ਵੱਲੋਂ ਹਾਰਡ ਕਾਪੀ ਭੇਜੀ ਜਾਂਦੀ ਸੀ, ਜਿਸ ਵਿੱਚ ਸੋਧ ਲਈ ਬੋਰਡ ਦਫਤਰ ਦੇ ਕਈ ਚੱਕਰ ਲਗਾਉਣੇ ਪੈਂਦੇ ਸਨ। ਇਸ ਵਾਰ ਕੋਰੋਨਾ ਕਾਰਨ ਬੋਰਡ ਨੇ ਰਿਜ਼ਲਟ ਜਾਰੀ ਕਰਨ ਦੇ ਨਾਲ ਹੀ ਡਿਜੀਲਾਕਰ ਵਿੱਚ ਆਨਲਾਈਨ ਸਰਟੀਫਿਕੇਟ ਕਮ ਮਾਰਕਸ਼ੀਟ ਅਪਲੋਡ ਕਰ ਦਿੱਤੀ ਹੈ। ਵਿਦਿਆਰਥੀਆਂ ਨੂੰ ਕਿਤੋਂ ਵੀ ਸਰਟੀਫਿਕੇਟ ਡਾਊਨਲੋਡ ਕਰਨ ਲਈ ਕਹਿ ਦਿੱਤਾ ਸੀ।