ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਵਿਜੇ ਵਰਧਨ ਦੀ ਚੰਡੀਗੜ੍ਹ ਸੈਕਟਰ 7 ਕੋਠੀ ਵਿੱਚ ਘੁਸਪੈਠ ਦੇ ਮਾਮਲੇ ਵਿੱਚ ਇੱਕ ਔਰਤ ਅਤੇ ਉਸਦੇ ਪੁੱਤਰ ਦੇ ਖਿਲਾਫ ਅਪਰਾਧਿਕ ਮੁਕੱਦਮਾ ਚੱਲੇਗਾ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਨੇ ਪ੍ਰੀਤੀ ਸਿੰਘ ਜਾਖੜ ਅਤੇ ਉਸ ਦੇ ਪੁੱਤਰ ਅਥਰਵ ਚੌਧਰੀ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ।
ਇਨ੍ਹਾਂ ਦੋਵਾਂ ‘ਤੇ 1 ਜੂਨ 2021 ਨੂੰ ਸਾਬਕਾ ਮੁੱਖ ਸਕੱਤਰ ਦੀ ਕੋਠੀ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਕੋਠੀ ਦੇ ਬਾਹਰ ਖੜ੍ਹੇ ਸੁਰੱਖਿਆ ਗਾਰਡ ‘ਤੇ ਵੀ ਕੁੱਟਮਾਰ ਦੇ ਦੋਸ਼ ਲੱਗੇ ਸਨ। ਹੁਣ ਇਸ ਕੇਸ ਵਿੱਚ ਗਵਾਹੀਆਂ 10 ਅਕਤੂਬਰ ਤੋਂ ਸ਼ੁਰੂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਪੁਲਿਸ ਦੀ ਚਾਰਜਸ਼ੀਟ ਦੇ ਮੱਦੇਨਜ਼ਰ ਅਦਾਲਤ ਨੇ ਆਈਪੀਸੀ ਦੀ ਧਾਰਾ 379ਏ, 353, 34 ਅਤੇ 411 ਤਹਿਤ ਦੋਸ਼ ਆਇਦ ਕੀਤੇ ਹਨ। ਇਹ ਕੇਸ ਸਾਬਕਾ ਮੁੱਖ ਸਕੱਤਰ ਦੀ ਕੋਠੀ ਵਿੱਚ ਤਾਇਨਾਤ ਹੌਲਦਾਰ ਸੁਮੇਰ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਘਟਨਾ ਵਾਲੀ ਰਾਤ ਕਰੀਬ ਸਾਢੇ 8 ਵਜੇ ਔਰਤ ਅਤੇ ਮੁਲਜ਼ਮ ਨੌਜਵਾਨ ਬਿਨਾਂ ਕਿਸੇ ਇਜਾਜ਼ਤ ਦੇ ਕੋਠੀ ਵਿੱਚ ਦਾਖ਼ਲ ਹੋਣ ਲੱਗੇ। ਰੋਕਣ ‘ਤੇ ਦੋਸ਼ੀ ਨੌਜਵਾਨ ਨੇ ਉਸ ਨੂੰ ਧੱਕਾ ਦਿੱਤਾ ਅਤੇ ਔਰਤ ਨੇ ਉਸ ਦਾ ਹੱਥ ਫੜ ਲਿਆ। ਮੌਕੇ ‘ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਨੇ ਦਖ਼ਲ ਦਿੱਤਾ।