ਚੰਡੀਗ੍ਹੜ ਪੁਲਿਸ ਨੇ ਫ਼ਿਰੋਜ਼ਪੁਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ASI ਦੇ ਬੇਟੇ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਨਜਾਇਜ਼ ਹਥਿਆਰ ਸਮੇਤ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਪਛਾਣ ਪੁਨੀਤ ਕੁਮਾਰ (24 ਸਾਲ) ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆਉਂਦੇ ਸਨ। ਚੰਡੀਗੜ੍ਹ ਸਥਿਤ ਨਸ਼ਾ ਤਸਕਰ ਸ਼ੁਭਮ ਜੈਨ ਤੋਂ ਪੁੱਛਗਿੱਛ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ 27 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ 45 ਦੇ ਵਸਨੀਕ ਸ਼ੁਭਮ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 108 ਗ੍ਰਾਮ ਐਮਫੇਟਾਮਾਈਨ ਆਈਸ ਅਤੇ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਵਾਸੀ ਪੁਨੀਤ ਕੁਮਾਰ ਕੋਲੋਂ ਨਸ਼ੇ ਲਿਆਉਂਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਪੁਨੀਤ ਨੂੰ ਫੜਿਆ। ਦੋਸ਼ੀ ਪੁਨੀਤ ਦੇ ਕਬਜ਼ੇ ‘ਚੋਂ ਇਕ 32 ਬੋਰ ਦੇਸੀ ਪਿਸਤੌਲ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਆਏ ਮੰਤਰੀ ਹਰਭਜਨ ਸਿੰਘ ETO, ਪਿੰਡ ਕਟਾਣੀ ਤੋਂ ਸ਼੍ਰੀ ਦੇਗਸਰ ਸਾਹਿਬ ਤੱਕ ਸੜਕ ਨਿਰਮਾਣ ਕਾਰਜ ਦਾ ਰੱਖਿਆ ਨੀਂਹ ਪੱਥਰ
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ 2 ਮਾਮਲੇ ਦਰਜ ਹਨ। ਇੱਕ ਚੰਡੀਗੜ੍ਹ ਅਤੇ ਦੂਜਾ ਮੋਹਾਲੀ ਵਿੱਚ ਰਜਿਸਟਰਡ ਹੈ। ਦੋਵੇਂ ਮੁਲਜ਼ਮ ਅੰਤਰਰਾਸ਼ਟਰੀ ਵਟਸਐਪ ਨੰਬਰ ਰੱਖ ਰਹੇ ਸਨ। ਦੋਵੇਂ ਮੁਲਜ਼ਮ ਇਨ੍ਹਾਂ ਵਟਸਐਪ ਨੰਬਰਾਂ ਰਾਹੀਂ ਹੀ ਇੱਕ ਦੂਜੇ ਨਾਲ ਗੱਲ ਕਰਦੇ ਸਨ, ਤਾਂ ਜੋ ਪੁਲਿਸ ਨੂੰ ਇਸ ਬਾਰੇ ਪਤਾ ਨਾ ਲੱਗ ਸਕੇ। ਉਹ ਆਪਣੇ ਗਾਹਕਾਂ ਨਾਲ ਵਟਸਐਪ ਰਾਹੀਂ ਹੀ ਗੱਲ ਕਰਦੇ ਸੀ।
ਵੀਡੀਓ ਲਈ ਕਲਿੱਕ ਕਰੋ -: