ਇੰਡੀਅਨ ਨੇਵੀ ਦੇ ਐਡਮਿਰਲਾਂ ਦੇ ਮੋਢਿਆਂ ‘ਤੇ ਲੱਗਣ ਵਾਲੇ ਪਦਸੂਚਕ ਚਿੰਨ੍ਹ (ਏਪੋਲੇਟਸ) ਦੇ ਡਿਜ਼ਾਈਨ ਵਿਚ ਬਦਲਾਅ ਕੀਤਾ ਗਿਆ ਹੈ। ਨਵਾਂ ਡਿਜ਼ਾਈਨ ਸ਼ਿਵਾਜੀ ਮਹਾਰਾਜ ਦੀ ਰਾਜਮੁਦਰਾ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਪੀਐੱਮ ਮੋਦੀ ਨੇ ਨੇਵੀ ਦਿਵਸ 2023 ਦੌਰਾਨ ਇਸ ਦਾ ਐਲਾਨ ਕੀਤਾ ਸੀ। ਨੇਵੀ ਨੇ ਦੱਸਿਆ ਕਿ ਏਪੋਲੇਟਸ ਦਾ ਨਵਾਂ ਡਿਜ਼ਾਈਨ ਨੇਵੀ ਦੇ ਝੰਡੇ ਤੋਂ ਲਿਆ ਗਿਆ ਹੈ ਤੇ ਇਹ ਛਤਰਪਤੀ ਮਹਾਰਾਜ ਦੇ ਰਾਜਮੁਦਰਾ ਤੋਂ ਪ੍ਰੇਰਿਤ ਹੈ। ਨੇਵੀ ਨੇ ਦੱਸਿਆ ਕਿ ਇਹ ਸਾਡੀ ਖੁਸ਼ਹਾਲ ਸਮੁੰਦਰੀ ਵਿਰਾਸਤ ਦਾ ਸੱਚਾ ਪ੍ਰਤੀਬਿੰਬ ਹੈ। ਨੇਵੀ ਨੇ ਦੱਸਿਆ ਕਿ ਨਵੇਂ ਡਿਜ਼ਾਈਨ ਨੂੰ ਅਪਨਾਉਣਾ ਸਾਡੇ ਪੰਚ ਪ੍ਰਣ ਦੇ ਦੋ ਸਤੰਭਾਂ ਵਿਰਾਸਤ ‘ਤ ਗੌਰਵ ਤੇ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਪ੍ਰਤੀ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ।
ਗੋਲਡਨ ਨੇਵੀ ਬਟਨ : ਨੇਵੀ ਨੇ ਦੱਸਿਆ ਕਿ ਏਪੋਲੇਟਸ ਵਿਚ ਮੌਜੂਦ ਗੋਲਡਨ ਨੇਵੀ ਬਟਨ ਗੁਲਾਮੀ ਦੀ ਮਾਨਸਿਕਤਾ ਨੂੰ ਦੂਰ ਕਰਨ ਦੇ ਭਾਰਤੀ ਨੇਵੀ ਦੇ ਸਮਰਪਣ ਨੂੰ ਦਰਸਾਉਂਦਾ ਹੈ।
ਅਸ਼ਟਕੋਣ : ਇਹ 8 ਮੁੱਖ ਦਿਸ਼ਾਵਾਂ ਦੀ ਅਗਵਾਈ ਕਰਦਾ ਹੈ ਜੋ ਇੱਕ ਸਰਬਪੱਖੀ ਲੰਬੀ ਮਿਆਦ ਦੀ ਪਹੁੰਚ ਨੂੰ ਦਰਸਾਉਂਦਾ ਹੈ।
ਟੈਲੀਸਕੋਪ: ਇਹ ਨੇਵੀ ਦੀ ਲੌਂਗ ਟਰਮ ਵਿਜ਼ਨ, ਦੂਰਅੰਦੇਸ਼ੀ ਅਤੇ ਬਦਲਦੀ ਦੁਨੀਆ ‘ਤੇ ਲਗਾਤਾਰ ਨਜ਼ਰ ਨੂੰ ਦਰਸਾਉਂਦਾ ਹੈ।
ਤਲਵਾਰ :ਇਹ ਰਾਸ਼ਟਰੀ ਸ਼ਕਤੀ ਦੀ ਅਗਵਾਈ ਕਰਨ ਅਤੇ ਦਬਦਬਾ ਨਾਲ ਜੰਗਾਂ ਜਿੱਤਣ, ਵਿਰੋਧੀਆਂ ਨੂੰ ਹਰਾਉਣ ਅਤੇ ਹਰ ਚੁਣੌਤੀ ਨੂੰ ਪਾਰ ਕਰਨ ਦੀ ਜਲ ਸੈਨਾ ਦੀ ਯੋਗਤਾ ਨੂੰ ਦਰਸਾਉਂਦੀ ਹੈ।
ਦੱਸ ਦੇਈਏ ਕਿ ਬੀਤੀ 4 ਦਸੰਬਰ ਨੂੰ ਨੇਵੀ ਦਿਵਸ ਮੌਕੇ ਮਹਾਰਾਸ਼ਟਰ ਦੇ ਸਿੰਧੁਦੁਰਗ ਵਿਚ ਆਯੋਜਿਤ ਹੋਏ ਪ੍ਰੋਗਰਾਮ ਵਿਚ ਪੀਐੱਮ ਮੋਦੀ ਨੇ ਭਾਰਤੀ ਨੇਵੀ ਦੀ ਰੈਂਕ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਸੀ ਤਾਂ ਕਿ ਨੇਵੀ ਭਾਰਤੀ ਸੰਸਕ੍ਰਿਤੀ ਨਾਲ ਮੇਲ ਖਾਵੇ। ਪੀਐੱਮ ਮੋਦੀ ਨੇ ਕਿਹਾ ਸੀ ਕਿ ਭਾਰਤ ਗੁਲਾਮੀ ਦੀ ਮਾਨਸਿਕਤਾ ਨੂੰ ਪਿੱਛੇ ਛੱਡੇ ਹੋਏ ਅੱਗੇ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨੇਵੀ ਦੇ ਅਧਿਕਾਰੀਆਂ ਵੱਲੋਂ ਪਹਿਨੇ ਜਾਣ ਵਾਲੇ ਏਪੋਲੇਟਸ ਅੱਗੇ ਤੋਂ ਭਾਰਤੀ ਸੰਸਕ੍ਰਿਤ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਵਿਰਾਸਤ ਨੂੰ ਦਰਸਾਉਣਗੇ।
ਇਹ ਵੀ ਪੜ੍ਹੋ : ਖੇਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ, ਹਾਕੀ ਖੋ-ਖੋ ਤੇ ਫੁੱਟਬਾਲ ਟੀਮਾਂ ਦੀ ਚੋਣ ਲਈ ਟਰਾਇਲ 2 ਜਨਵਰੀ ਨੂੰ
ਰੱਖਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਨੇਵੀ ਰੈਂਕ ਵਿਚ ਬਦਲਾਅ ਦਾ ਅਸਰ ਆਫਿਸਰ ਰੈਂਕ ਤੋਂ ਹੇਠਾਂ ਨੇਵੀ ਕਰਮਚਾਰੀਆਂ ‘ਤੇ ਪਵੇਗਾ ਦੂਜੇ ਪਾਸੇ ਏਪੋਲੇਟਸ ਵਿਚ ਬਦਲਾਅ ਐਡਮਿਰਲ ਪੱਧਰ ਦੇ ਅਧਿਕਾਰੀਆਂ ‘ਤੇ ਪੈਣਗੇ। ਇਨ੍ਹਾਂ ਵਿਚ ਰੀਅਰ ਐਡਮਿਰਲ, ਵਾਇਸ ਐਡਮਿਰਲ ਤੇ ਐਡਮਿਰਲ ਸ਼ਾਮਲ ਹੈ। ਅਜੇ ਤੱਕ ਮਲਾਹਾਂ ਦੇ ਏਪੌਲੈਟਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”