ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਵਧਾਈ ਦਿੱਤੀ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ-ਲਿਖਿਆ “ਖ਼ੁਸ਼ੀਆਂ ਦੇ ਤਿਓਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਲੋਹੜੀ ਸਾਰਿਆਂ ਦੇ ਵੇਹੜੇ ਖ਼ੁਸ਼ੀਆਂ ਖੇੜਿਆਂ ਦੀ ਸੌਗ਼ਾਤ ਲੈ ਕੇ ਆਵੇ…ਸਮਾਜ ‘ਚ ਫੈਲੀਆਂ ਦਲਿੱਦਰ ਰੂਪੀ ਬੁਰਾਈਆਂ ਦਾ ਸਫ਼ਾਇਆ ਹੋਵੇ…ਈਸ਼ਰ ਦਾ ਪਸਾਰਾ ਹੋਵੇ…ਲੋਹੜੀ ਮੁਬਾਰਕ…!!
ਦੱਸ ਦੇਈਏ ਕਿ ਸਾਡੇ ਦੇਸ਼ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿਚੋਂ ਲੋਹੜੀ ਦਾ ਤਿਉਹਾਰ ਸਾਰੇ ਹੀ ਭਾਰਤ ਵਿਚ ਮੌਸਮੀ ਉਤਸਵ ਵਜੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜ਼ਿਆਦਾਤਰ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖ਼ੁਸ਼ੀ ਹੋਣ ’ਤੇ ਮਨਾਉਂਦੇ ਹਨ ਪਰ ਅੱਜਕਲ ਧੀਆਂ ਜੰਮਣ ’ਤੇ ਵੀ ਲੋਹੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ –