ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਰੀਨ ਵਿਖੇ ਚੱਲ ਰਹੇ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਤਮਗਾ ਜਿੱਤਣ ‘ਤੇ ਵਧਾਈ ਦਿੱਤੀ। ਇਸ ਦੇ ਨਾਲ ਹੀ ਟੀਮ ‘ਚ ਇਕਲੌਤੇ ਪੰਜਾਬੀ ਮਾਨਸਾ ਜ਼ਿਲ੍ਹੇ ਤੋਂ ਜੋਸ਼ਨੂਰ ਨੂੰ ਵਧੀਆ ਖੇਡ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਸਾਰੀ ਟੀਮ ਨੂੰ ਵਧਾਈ ਤੇ ਬਿਹਤਰ ਭਵਿੱਖ ਲਈ ਸ਼ੁਭਕਮਾਨਾਵਾਂ ਦਿੱਤੀਆਂ।
ਮਾਨਸਾ ਸ਼ਹਿਰ ਦਾ ਜੰਮਪਲ ਜੋਸਨੂਰ ਢੀਂਡਸਾ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਵੱਲੋਂ 7 ਤੋਂ 14 ਅਗਸਤ ਤੱਕ ਥਾਈਲੈਂਡ ਵਿਖੇ ਹੋਏ ਏਸ਼ੀਆਂ ਕੱਪ ਵਿੱਚ ਖੇਡਕੇ ਆਇਆ ਹੈ ਤੇ ਉਹ ਹੁਣ ਭਾਰਤ ਦੀ ਜੂਨੀਅਰ ਟੀਮ ਵੱਲੋਂ ਬਹਿਰੀਨ ਵਿਖੇ ਏਸ਼ੀਅਨ ਚੈਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ।
ਇਹ ਵੀ ਪੜ੍ਹੋ : ਲੁਧਿਆਣਾ : 7 ਬੱਚਿਆਂ ਦੇ ਪਿਓ ਕਬਾੜੀਏ ਦਾ ਬੇਰਹਿਮੀ ਨਾਲ ਕਤਲ, ਮੂੰਹ ਬੰਨ੍ਹ ਕੇ ਇੱਟਾਂ ਨਾਲ ਕੁਚਲਿਆ
ਉਹ ਭਾਰਤ ਦੀ ਸੀਨੀਅਰ ਟੀਮ ਵਿੱਚ ਭਾਗ ਲੈਣ ਵਾਲਾ ਵੀ ਇਕੱਲਾ ਪੰਜਾਬੀ ਸੀ ਅਤੇ ਹੁਣ ਜੂਨੀਅਰ ਵਿੱਚ ਖੇਡਣ ਵਾਲਾ ਵੀ ਪੰਜਾਬ ਦਾ ਇਕਲੌਤਾ ਪੁੱਤਰ ਹੈ। ਇੱਕ ਮਹੀਨੇ ਵਿੱਚ ਭਾਰਤ ਦੀ ਜੂਨੀਅਰ ਅਤੇ ਸੀਨੀਅਰ ਟੀਮ ਵੱਲੋਂ ਖੇਡਣ ਦਾ ਮਾਣ ਸਿਰਫ਼ ਉਸੇ ਨੂੰ ਹਾਸਲ ਹੋਇਆ ਹੈ।
ਦੱਸ ਦੇਈਏ ਕਿ ਟੀਮ ਇੰਡੀਆ ਨੇ 20 ਸਾਲਾਂ ਬਾਅਦ ਏਸ਼ੀਆਈ ਪੁਰਸ਼ ਅੰਡਰ-20 ਵਾਲੀਬਾਲ ਏਵੀਸੀ ਕੱਪ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਟੀਮ ਇੰਡੀਆ ਦਾ ਫਾਈਨਲ ਮੁਕਾਬਲਾ 20 ਸਾਲ ਪੁਰਾਣੇ ਵਿਰੋਧੀ ਈਰਾਨ ਨਾਲ ਸੀ। ਭਾਰਤ ਨੇ 21ਵੀਂ ਵਾਲੀਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਥਾਈਲੈਂਡ ਨੂੰ 3-1 ਨਾਲ ਹਰਾ ਦਿੱਤਾ। ਭਾਰਤੀ ਟੀਮ 20 ਸਾਲ ਬਾਅਦ ਫਿਰ ਫਾਈਨਲ ‘ਚ ਪਹੁੰਚੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਟੂਰਨਾਮੈਂਟ ‘ਚ ਟੀਮ ਨੂੰ ਹੁਣ ਤੱਕ ਸਿਰਫ ਈਰਾਨ ਤੋਂ ਹੀ ਹਾਰ ਮਿਲੀ ਹੈ, ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਨੇ ਹੁਣ ਤੱਕ ਪੰਜ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੂੰ ਸਿਰਫ ਦੋ ਮੈਚਾਂ ‘ਚ ਈਰਾਨ ਤੋਂ ਹਾਰ ਮਿਲੀ ਹੈ। ਇਸ ਤੋਂ ਇਲਾਵਾ ਟੀਮ ਨੇ ਜਾਪਾਨ, ਬਹਿਰੀਨ ਅਤੇ ਥਾਈਲੈਂਡ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਮੇਜ਼ਬਾਨ ਬਹਿਰੀਨ ਨੂੰ ਅਤੇ ਸੈਮੀ ਫਾਈਨਲ ਵਿੱਚ ਥਾਈਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।