ਅੱਜ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਮਾਨ ਲੁਧਿਆਣਾ ਦੇ ਪੀਏਯੂ ਮੈਦਾਨ ਵਿਚ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ 1500 ਤੋਂ ਵੱਧ ਪੁਲਿਸ ਮੁਲਾਜ਼ਮ ਉਥੇ ਮੌਜੂਦ ਰਹਿਣਗੇ, ਜੋ ਕਿ ਹਰ ਆਉਣ-ਜਾਣ ਵਾਲੇ ਵਿਅਕਤੀ ‘ਤੇ ਨਜ਼ਰ ਰੱਖਣਗੇ।
ਸ਼ਹਿਰ ਵਿਚ ਸੁਰੱਖਿਆ ਵਿਵਸਥਾ ਨੂੰ ਬਣਾਏ ਰੱਖਣ ਲਈ ਲਗਾਤਾਰ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ। ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਦੇ ਹੋਟਲਾਂ ਤੇ ਗੈਸਟ ਹਾਊਸ ਵਿਚ ਪੁਲਿਸ ਲਗਾਤਾਰ ਚੈਕਿੰਗ ਕਰ ਰਹੀ ਹੈ। ਸ਼ਹਿਰ ਵਿਚ 20-25 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਸੇਫ ਸਿਟੀ ਕੈਮਰਿਆਂ ‘ਤੇ ਲਗਾਤਾਰ ਅਧਿਕਾਰੀਆਂ ਦੀ ਨਜ਼ਰ ਹੈ। PAU ਵਿਚ ਸਮਾਰੋਹ ਵਾਲੀ ਥਾਂ ‘ਤੇ 50 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸਾਦੇ ਕੱਪੜਿਆਂ ਵਿਚ ਵੀ ਪੁਲਿਸ ਮੁਲਾਜ਼ਮ ਡਿਊਟੀਆਂ ‘ਤੇ ਤਾਇਨਾਤ ਹਨ।
ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, 12 ਘੰਟੇ ਦਾ ਆਪ੍ਰੇਸ਼ਨ, ਡੈੱਡ ਔਰਤ ਦੇ ਹੱਥਾਂ ਨਾਲ ਬੰਦੇ ਨੂ ਦਿੱਤੀ ਨਵੀਂ ਜ਼ਿੰਦਗੀ
ਦੱਸ ਦੇਈਏ ਕਿ ਮਾਨ ਬੀਤੀ ਦੇਰ ਸ਼ਾਮ ਲੁਧਿਆਣਾ ਦੇ ਹਿਆਤ ਰਿਜੈਂਸੀ ਪਹੁੰਚੇ। ਰਾਤ ਹਿਆਤ ਰਿਜੈਂਸੀ ਵਿਚ ਠਹਿਰਣ ਦੇ ਬਾਅਦ ਅੱਜ ਸਵੇਰੇ 9.45 ਵਜੇ ਭਗਵੰਤ ਮਾਨ ਪੀਏਯੂ ਪਹੁੰਚਣਗੇ। ਮਾਨ 9.55 ‘ਤੇ ਉਹ ਅਥਲੈਟਿਕ ਮੈਦਾਨ ਵਿਚ ਪਹੁੰਚਣਗੇ। 10 ਵਜੇ ਤਿਰੰਗਾ ਲਹਿਰਾਉਣ ਦੇ ਬਾਅਦ ਲਗਭਗ 12.30 ਵਜੇ ਤੱਕ ਉਹ ਗਣਤੰਤਰ ਦਿਵਸ ਸਮਾਰੋਹ ਵਿਚ ਮੌਜੂਦ ਰਹਿਣਗੇ। 12.45 ‘ਤੇ ਪੀਏਯੂ ਦੇ ਸੁਖਦੇਵ ਭਵਨ ਵਿਚ ਸੀਐਮ ਮਾਨ ਇਕ ਸਮਾਰੋਹ ਵਿਚ ਸ਼ਾਮਲ ਹੋਣਗੇ। 1.10 ਵਜੇ ਪੀਏਯੂ ਤੋਂ ਹੈਲੀਪੇਟ ਜ਼ਰੀਏ ਪੀਏਪੀ ਜਲੰਧਰ ਹੈਲੀਪੇਡ ਲਈ ਰਵਾਨਾ ਹੋਣਗੇ।
ਵੀਡੀਓ ਲਈ ਕਲਿੱਕ ਕਰੋ –