Colodian Baby born in Amritsar : ਅੰਮ੍ਰਿਤਸਰ ਵਿਖੇ ਇਕ ਅਸਾਧਾਰਨ ਬੱਚੇ ਨੇ ਜਨਮ ਲਿਆ ਹੈ ਜਿਸ ਦੇ ਮੂੰਹ ਤੇ ਬੁੱਲ੍ਹ ਮੱਛੀ ਵਰਗੇ ਹਨ, ਇਸ ਨੂੰ ‘ਪਲਾਸਟਿਕ ਬੇਬੀ‘ ਕਿਹਾ ਜਾ ਰਿਹਾ ਹੈ। ਮੈਡੀਕਲ ਸਾਇੰਸ ਵਿਚ ਅਜਿਹੇ ਬੱਚੇ ਨੂੰ ‘ਕੋਲੋਡੀਅਨ ਬੇਬੀ‘ ਕਿਹਾ ਜਾਂਦਾ ਹੈ। ਬੱਚਾ ਰੌਂਦਾ ਹੈ ਤਾਂ ਉਸ ਦੀ ਚਮੜੀ ਫਟਣ ਲੱਗਦੀ ਹੈ। ਇਸ ਦਾ ਕਾਰਨ ਜੈਨੇਟਿਕ ਡਿਸਆਰਡਰ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿਚ ਰਹਿਣ ਵਾਲੇ ਗਗਨਦੀਪ ਸਿੰਘ ਦੀ ਪਨਤੀ ਬਲਜੀਤ ਕੌਰ ਦੀ ਕੁੱਥੋਂ ਤਕਰੀਬਨ ਇਕ ਮਹੀਨੇ ਪਹਿਲਾਂ ਪੈਦਾ ਹੋਏ ਇਸ ਬੱਚੇ ਦਾ ਨਾਂ ਗੁਰਸੇਵਕ ਸਿੰਘ ਰਖਿਆ ਗਿਆ ਹੈ। ਗੁਰਸੇਵਕ ਦੇ ਜਨਮ ਦੇ ਨਾਲ ਹੀ ਉਸਦੇ ਪੂਰੇ ਸਰੀਰ ‘ਤੇ ਚਮੜੀ ਦਾ ਇਕ ਵੱਖਰੀ ਪਰਤ ਚੜ੍ਹੀ ਸੀ। ਉਸ ਦੀਆਂ ਅੱਖਾਂ ਤੱਕ ਚਮੜੀ ਨਾਲ ਢਕੀਆਂ ਹੋਈਆਂ ਸਨ।
ਗੁਰੂ ਨਾਨਕ ਦੇਵ ਹਸਪਤਾਲ ਵਿਚ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਕੋਲੋਡੀਅਨ ਬੇਬੀ ਹੈ। ਇਸ ਤੋਂ ਬਾਅਦ ਸਕਿੱਨ ‘ਤੇ ਕੁਝ ਵਿਸ਼ੇਸ਼ ਲੇਪ ਕੀਤੇ ਗਏ। ਜਨਮ ਤੋਂ 15 ਦਿਨਾਂ ਬਾਅਦ ਬੱਚੇ ਦੀ ਸਰੀਰ ਤੋਂ ਚਮੜੀ ਦੀ ਪਰਤ ਰਹੱਸਮਈ ਢੰਗ ਨਾਲ ਆਪਣੇ ਆਪ ਉਤਰਨ ਲੱਗੀ। ਸਾਰੀ ਚਮੜੀ ਲਹਿ ਗਈ ਤਾਂ ਬੱਚੇ ਦੀਆਂ ਅੱਖਾਂ ਦਿਖਾਈ ਦੇਣ ਲੱਗੀਆਂ। ਉਸ ਦੀਆਂ ਅੱਖਾਂ ਤੇ ਬੁੱਲ੍ਹ ਮੱਛੀ ਵਰਗੇ ਹਨ। ਇਕਲੌਤੀ ਔਲਾਦ ਦੀ ਇਹ ਹਾਲਤ ਦੇਖ ਕੇ ਉਸ ਦੇ ਮਾਂਪਿਓ ਵੀ ਪ੍ਰੇਸ਼ਾਨ ਹਨ। ਕੋਲੋਡੀਅਨ ਬੇਬੀ ਦਾ ਚਿਹਰਾ ਇਸੇ ਤਰ੍ਹਾਂ ਦਾ ਦਿੱਸਦਾ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਸੰਦੀਪ ਅਗਰਵਾਲ ਮੁਤਾਬਕ ਕੋਲੋਡੀਅਨ ਬੇਬੀ ਦਾ ਜਨਮ ਇਕ ਅਸਾਧਾਰਨ ਘਟਨਾ ਹੈ। ਇਹ ਜੈਨੇਟਿਕ ਡਿਸਆਰਡਰ ਕਾਰਨ ਹੁੰਦਾ ਹੈ। ਉਸ ਦੀ ਚਮੜੀ ਰਬੜ ਵਾਂਗ ਹੁੰਦੀ ਹੈ।
ਲਗਭਗ ਦਸ ਲੱਖ ਬੱਚਿਆਂ ਵਿਚ ਇਕ ਬੱਚੇ ਦਾ ਜਨਮ ਇਸ ਹਾਲਤ ਵਿਚ ਹੁੰਦਾ ਹੈ। ਅਜਿਹੇ ਬੱਚੇ ਦੀ ਚਮੜੀ ਸੱਪ ਵਰਗੀ ਦਿੱਸਦੀ ਹੈ, ਜਦਕਿ ਚਹਿਰਾ ਮੱਛੀ ਵਾਂਗ। ਬੱਚੇ ਦੀ ਚਮੜੀ ਜਨਮ ਦੇ ਤਿੰਨ ਤੋਂ ਚਾਰ ਹਫਤਿਆਂ ਬਾਅਦ ਲਹਿਣ ਲੱਗਦੀ ਹੈ। ਜੇਕਰ ਬੱਚਾ ਰੌਂਦਾ ਹੈ ਤਾਂ ਚਮੜੀ ਫਟਣ ਲੱਗਦੀ ਹੈ। ਅਜਿਹੇ ਬੱਚੇ ਪਲਾਸਟਿਕ ਦੀ ਗੁੱਡੀ ਵਾਂਗ ਲੱਗਦੇ ਹਨ। ਦੱਸਣਯੋਗ ਹੈ ਕਿ ਸਾਲ 2014 ਤੇ 2017 ਵਿਚ ਅੰਮ੍ਰਿਤਸਰ ਵਿਚ ਦੋ ਕੋਲੋਡੀਅਨ ਬੇਬੀ ਦਾ ਜਨਮ ਹੋਇਆ ਸੀ। ਬਦਕਿਸਮਤੀ ਨਾਲ ਦੋਵਾਂ ਦੀ ਮੌਤ ਹੋ ਗਈ ਸੀ। ਅੰਮ੍ਰਿਤਸਰ ‘ਚ ਇਹ ਤੀਸਰਾ ਕੋਲੋਡੀਅਨ ਬੇਬੀ ਹੈ। ਇਸ ਦੀ ਹਾਲਤ ਵਿਚ ਕਾਫੀ ਸੁਧਾਰ ਹੈ। ਬੱਚੇ ਦੇ ਅੰਦਰੂਨੀ ਅੰਗਕੰਮ ਕਰ ਰਹੇ ਹਨ। ਸਿਰਫ ਚਮੜੀ ਦਾ ਇਨਫੈਕਸ਼ਨ ਹੈ, ਜੋ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਬੱਚੇ ਦੇ ਸਾਧਾਰਨ ਹੋਣ ਦੀ ਸੰਭਾਵਨਾ ਕਾਫੀ ਹੈ।