ਦਿੱਲੀ ਦੇ ਮਹਿਰੌਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਉਸ ਦੇ ਬੁਆਏਫ੍ਰੈਂਡ ਆਫਤਾਬ ਪੂਨਾਵਾਲਾ ‘ਤੇ ਸ਼ਰਧਾ ਦੇ ਕਤਲ ਦਾ ਦੋਸ਼ ਹੈ। ਉਸ ਨੇ ਲਾਸ਼ ਦੇ 35 ਟੋਟੇ ਕਰ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਦੌਰਾਨ ਸੋਨੀ ਟੀਵੀ ਦੇ ਕ੍ਰਾਈਮ ਪੈਟਰੋਲ ਸ਼ੋਅ ਵਿੱਚ ‘ਅਹਿਮਦਾਬਾਦ-ਪੁਣੇ ਮਰਡਰ’ ਨਾਂ ਦਾ ਐਪੀਸੋਡ ਪ੍ਰਸਾਰਿਤ ਹੋਇਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਫਤਾਬ ਅਤੇ ਸ਼ਰਧਾ ਦੀ ਕਹਾਣੀ ਦਾ ਨਾਟਕੀ ਰੂਪ ਹੈ। ਚੈਨਲ ‘ਤੇ ਇਸ ਕਹਾਣੀ ਨੂੰ ਪ੍ਰਸਾਰਿਤ ਕਰਨਾ ਕਾਫੀ ਭਾਰੀ ਪੈ ਰਿਹਾ ਹੈ। ਐਪੀਸੋਡ ਤੋਂ ਬਾਅਦ ਸ਼ੋਅ ਵਿਵਾਦਾਂ ‘ਚ ਆ ਗਿਆ ਹੈ। #BOYCOTTSonyTV ਟਵਿੱਟਰ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।
ਪ੍ਰਸਾਰਿਤ ਐਪੀਸੋਡ ਦੇ ਕਈ ਵੀਡੀਓ ਕਲਿੱਪ ਵਾਇਰਲ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼ੋਅ ‘ਚ ਸ਼ਰਧਾ ਅਤੇ ਆਫਤਾਬ ਦਾ ਧਰਮ ਬਦਲਿਆ ਗਿਆ ਹੈ। ਸ਼ਰਧਾ ਨੂੰ ਐਨਾ ਫਰਨਾਂਡੀਜ਼, ਇੱਕ ਈਸਾਈ ਕੁੜੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੂੰ ਮਾਰਨ ਵਾਲੇ ਆਫਤਾਬ ਦਾ ਨਾਂ ਬਦਲ ਕੇ ਮਿਹਿਰ ਰੱਖ ਦਿੱਤਾ ਗਿਆ ਹੈ, ਜੋ ਹਿੰਦੂ ਧਰਮ ਦਾ ਹੈ। ਉਹ ਪੇਸ਼ੇ ਤੋਂ ਯੋਗਾ ਅਧਿਆਪਕ ਹੈ।
ਐਪੀਸੋਡ ਵਿੱਚ ਮਿਹਿਰ ਦੀ ਮਾਂ ਇੱਕ ਧਾਰਮਿਕ ਔਰਤ ਹੈ ਜੋ ਮੰਦਰ ਵਿੱਚ ਜਾ ਕੇ ਪੂਜਾ ਕਰਦੀ ਹੈ। ਬਾਅਦ ਵਿੱਚ ਮਿਹਿਰ ਅਤੇ ਐਨਾ ਇੱਕ ਮੰਦਰ ਵਿੱਚ ਵਿਆਹ ਕਰਵਾ ਲੈਂਦੇ ਹਨ ਅਤੇ ਪੁਣੇ ਚਲੇ ਜਾਂਦੇ ਹਨ। ਜਦਕਿ ਸ਼ਰਧਾ ਅਤੇ ਆਫਤਾਬ ਲਿਵ ਇਨ ‘ਚ ਰਹਿੰਦੇ ਸਨ ਅਤੇ ਦਿੱਲੀ ਸ਼ਿਫਟ ਹੋ ਗਏ ਸਨ।
ਐਪੀਸੋਡ ‘ਚ ਦਿਖਾਇਆ ਗਿਆ ਹੈ ਕਿ ਵਿਆਹ ਤੋਂ ਬਾਅਦ ਮਿਹਿਰ ਦੀ ਐਨਾ ਨਾਲ ਲੜਾਈ ਸ਼ੁਰੂ ਹੋ ਜਾਂਦੀ ਹੈ। ਮਿਹਿਰ ਦੀ ਮਾਂ ਐਨਾ ਨੂੰ ਮੌਲੀ ਲਿਆ ਕੇ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਇਹ ਉਸ ਦੇ ਹੱਥ ‘ਤੇ ਬੰਨ੍ਹ ਦੇਵੇ ਤਾਂ ਉਸ ਦਾ ਗੁੱਸਾ ਘੱਟ ਹੋ ਜਾਏਗਾ। ਇੱਕ ਦਿਨ ਲੜਾਈ ਤੋਂ ਬਾਅਦ ਮਿਹਿਰ ਐਨਾ ਨੂੰ ਮਾਰ ਦਿੰਦਾ। ਉਹ ਐਨਾ ਦੀ ਲਾਸ਼ ਨੂੰ ਬਾਥਰੂਮ ਲਿਜਾਂਦਾ ਹੈ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਟੋਟੇ-ਟੋਟੇ ਕਰ ਦਿੰਦਾ ਹੈ ਅਤੇ ਫਰਿੱਜ ਵਿਚ ਕਈ ਪੋਲੀਥੀਨ ਪੈਕਟਾਂ ਵਿਚ ਰੱਖਦਾ ਹੈ। ਮਿਹਿਰ ਫਰਿੱਜ ਤੋਂ ਪਾਣੀ ਕੱਢਦਾ ਹੈ ਜਿੱਥੇ ਲਾਸ਼ ਦੇ ਟੋਟੇ ਰੱਖੇ ਹੋਏ ਸਨ ਅਤੇ ਪੀਂਦਾ ਹੈ, ਜਿਵੇਂਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਪੁੱਤ ਨੂੰ ਯਾਦ ਕਰ ਭਾਵੁਕ ਹੋਏ ਮੂਸੇਵਾਲਾ ਦੇ ਮਾਤਾ, ਬੋਲੇ- ‘ਸਭ ਲਈ ਖੁਸ਼ੀਆਂ ਮੰਗਦਾ ਸੀ ਸਿੱਧੂ…’
ਕ੍ਰਾਈਮ ਪੈਟਰੋਲ ਦਾ ਇਹ ਐਪੀਸੋਡ 27 ਦਸੰਬਰ ਨੂੰ ਦਿਖਾਇਆ ਗਿਆ ਸੀ। ਸ਼ੋਅ ਦਾ ਇਹ ਐਪੀਸੋਡ ‘ਅਹਿਮਦਾਬਾਦ-ਪੁਣੇ ਮਰਡਰ’ ਦੇ ਨਾਂ ਨਾਲ ਪ੍ਰਸਾਰਿਤ ਹੋਇਆ। ਟਵਿਟਰ ‘ਤੇ ਯੂਜ਼ਰਸ ਦਾ ਕਹਿਣਾ ਹੈ ਕਿ ਸ਼ੋਅ ‘ਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹ ਚੈਨਲ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ।
ਅਹਿਮ ਗੱਲ ਇਹ ਹੈ ਕਿ ਸ਼ਰਧਾ ਦਾ ਕਤਲ ਘਿਨਾਉਣੇ ਕਤਲਾਂ ਵਿੱਚੋਂ ਇੱਕ ਹੈ। ਜਿਸ ਨੇ ਵੀ ਇਸ ਮਾਮਲੇ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ। ਆਫਤਾਬ ਨੇ 18 ਮਈ 2022 ਨੂੰ ਆਪਣੀ 27 ਸਾਲ ਦੀ ਪ੍ਰੇਮਿਕਾ ਸ਼ਰਧਾ ਦਾ ਕਤਲ ਕਰ ਦਿੱਤਾ ਸੀ। ਉਸ ਨੇ ਹਥਿਆਰ ਨਾਲ ਲਾਸ਼ ਨੂੰ ਕੱਟ ਦਿੱਤਾ। ਲਾਸ਼ ਨੂੰ ਕੱਟਣ ਤੋਂ ਬਾਅਦ ਉਹ ਬਜ਼ਾਰ ਤੋਂ ਨਵਾਂ ਫਰਿੱਜ ਲੈ ਕੇ ਆਇਆ, ਜਿਸ ਵਿਚ ਉਸ ਨੇ ਲਾਸ਼ ਦੇ ਟੋਟੇ ਕਰਕੇ ਰੱਖੇ ਸਨ। ਉਸ ਨੇ ਘਰ ਵਿੱਚ ਅਗਰਬੱਤੀਆਂ ਬਾਲੀਆਂ ਤਾਂ ਜੋ ਲਾਸ਼ ਵਿੱਚੋਂ ਬਦਬੂ ਨਾ ਆਵੇ।
18 ਦਿਨਾਂ ਤੱਕ ਆਫਤਾਬ ਦੇਰ ਰਾਤ ਤੱਕ ਜਾਗਦਾ ਸੀ ਅਤੇ ਲਾਸ਼ ਦੇ ਕੁਝ ਟੋਟੇ ਜੰਗਲ ਵਿੱਚ ਸੁੱਟ ਦਿੰਦਾ ਸੀ। ਉਸ ਨੇ ਕਈ ਵੈੱਬ ਸੀਰੀਜ਼ ਅਤੇ ਕ੍ਰਾਈਮ ਫਿਲਮਾਂ ਤੋਂ ਕਤਲ ਅਤੇ ਲਾਸ਼ ਦੇ ਨਿਪਟਾਰੇ ਦਾ ਵਿਚਾਰ ਲਿਆ। ਆਫਤਾਬ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲਿਵ-ਇਨ ‘ਚ ਰਹਿਣ ਤੋਂ ਬਾਅਦ ਝਗੜੇ ਵਧ ਗਏ। ਸ਼ਰਧਾ ਉਸ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: