ਮੁੱਖ ਮੰਤਰੀ ਭਗਵੰਤ ਮਾਨ ਭਲਕੇ ਦੂਜਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੈ। ਜਿਵੇਂ ਹੀ ਮੁੱਖ ਮੰਤਰੀ ਦੇ ਵਿਆਹ ਦੀ ਖਬਰ ਸਾਹਮਣੇ ਆਈ, ਸੀ.ਐੱਮ. ਮਾਨ ਨੂੰ ਸਿਆਸਤਦਾਨਾਂ, ਮੰਤਰੀਆਂ ਤੇ ਕਲਕਾਰਾਂ ਵੱਲੋਂ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
CM ਮਾਨ ਨੂੰ ਵਧਾਈ ਦਿੰਦਿਆਂ ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਨੇ ਆਪਣੇ ਅੰਦਾਜ਼ ਵਿੱਚ ਕਹਾ ਕਿ ‘ਸੁਣਿਆ ਕਿ ਜੋੜੀਆਂ ਅਸਮਾਨ ਤੋਂ ਬਣ ਕੇ ਆਉਂਦੀਆਂ ਨੇ, ਏਦਾ ਮਤਲਬ ਕੰਮ ਤਾਂ ਸਹੀ ਢੰਗ ਨਾਲ ਉਪਰ ਵੀ ਨਹੀਂ ਹੋ ਰਿਹਾ… ਨੀਚੇ ਇਕੱਲੇ ਮਾਨ ਸਾਹਿਬ ਕੀ ਕਰਨ…। ਸ਼ਾਦੀ ਮੁਬਾਰਕ’
ਮੁੱਖ ਮਤੰਰੀ ਦੀ ਕੈਬਨਿਟ ਦੇ ਮੰਤਰੀ ਹਰਜੋਤ ਬੈਂਸ ਤੇ ਨਵੇਂ ਬਣੇ ਮੰਤਰੀ ਅਮਨ ਅਰੋੜਾ ਤੇ ਸੰਗਰੂਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਵੀ ਵਧਾਈ ਦਿੱਤੀ ਤੇ ਨਵੀਂ ਜ਼ਿੰਦਗੀ ਦੇ ਖੁਸ਼ੀਆਂ ਤੇ ਪਿਆਰ ਭਰੇ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਦੱਸ ਦੇਈਏ ਕਿ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਸਧਾਰਨ ਢੰਗ ਨਾਲ ਵਿਆਹ ਕਰਵਾਉਣਗੇ। CM ਮਾਨ ਵੱਲੋਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੁਝ ਕਰੀਬੀ ਵੀ ਇਸ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਗੇ।
ਮਿਲੀ ਜਾਣਕਾਰੀ ਮੁਤਾਬਕ ਡਾ. ਗੁਰਪ੍ਰੀਤ ਕੌਰ ਨੇੂੰ ਪਰਿਵਾਰ ਨੇ ਚੁਣਿਆ ਹੈ। ਡਾ. ਗੁਰਪ੍ਰੀਤ ਕੌਰ ਦੀ ਮਾਨ ਦੀ ਭੈਣ ਮਨਪ੍ਰੀਤ ਕੌਰ ਨਾਲ ਪਹਿਲਾਂ ਤੋਂ ਜਾਣ-ਪਛਾਣ ਹੈ। ਉਨ੍ਹਾਂ ਦਾ ਪਰਿਵਾਰ ਵਿੱਚ ਪਹਿਲਾਂ ਤੋਂ ਆਉਣਾ-ਜਾਣਾ ਸੀ। ਮਾਨ ਦੀ ਭੈਣ ਤੇ ਗੁਰਪ੍ਰੀਤ ਕਈ ਵਾਰ ਇਕੱਠੇ ਸ਼ਾਪਿੰਗ ਵੀ ਕਰਦੇ ਰਹੇ ਹਨ। ਮਾਨ ਦੀ ਮਾਂ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਹੀ ਇਹ ਰਿਸ਼ਤਾ ਤੈਅ ਕੀਤਾ। ਪਰਿਵਾਰ ਦੇ ਕਹਿਣ ‘ਤੇ ਸੀ.ਐੱਮ. ਮਾਨ ਨੇ ਵਿਆਹ ਲਈ ਹਾਂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: