ਚੰਡੀਗੜ੍ਹ : ਕਾਂਗਰਸੀ ਆਗੂ ਤੇ ਸਾਬਕਤਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਪਟੀਸ਼ਨ ਨੂੰ ਲੈ ਕੇ ਸ਼ਨੀਵਾਰ ਨੂੰ ਅਲੋਚਨਾ ਕੀਤੀ। ਇਸ ਅਲੋਚਨਾ ਤੋਂ ਬਾਅਦ ਇਹ ਸੰਕੇਤ ਮਿਲ ਰਹੇ ਹਨ ਕਿ ਸੂਬੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪ੍ਰਤੀ ਸਿੱਧੂ ਦਾ ਰੁਖ਼ ਥੋੜ੍ਹਾ ਨਰਮ ਹੋਇਆ ਹੈ। ਬਿਜਲੀ ਦੀ ਕਮੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਘੇਰਨ ਦੇ ਇੱਕ ਹਫਤੇ ਬਾਅਦ ਸਿੱਧੂ ਨੇ ਸ਼ਨੀਵਾਰ ਨੂੰ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿੰਨ੍ਹਿਆ।
ਅਸਲ ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਇਹ 10 ਪਾਵਰ ਪਲਾਂਟ ਬਹੁਤ ਪੁਰਾਣੀ ਟੈਕਨਾਲੋਜੀ ਦੇ ਕਾਰਨ ਹਨ ਜਿਸ ਕਾਰਨ ਉਹ ਜ਼ਿਆਦਾ ਪ੍ਰਦੂਸ਼ਣ ਪੈਦਾ ਕਰ ਰਹੇ ਹਨ।
ਇਨ੍ਹਾਂ ਪਲਾਂਟਾਂ ਦਾ ਪ੍ਰਦੂਸ਼ਣ ਦਿੱਲੀ ਦੇ ਵਾਤਾਵਰਣ ਨੂੰ ਪ੍ਰਭਾਵਤ ਕਰ ਰਿਹਾ ਹੈ, ਜਿਸ ਕਰਕੇ ਇਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ। ਪਰ ਅੱਜ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਥਰਮਲ ਪਾਵਰ ਪਲਾਂਟ ਬੰਦ ਕਰਨ ਦੀ ਅਪੀਲ ਵਾਪਿਸ ਲੈਣ ਲਈ ਕਿਹਾ ਹੈ।
ਇਸ ਪਟੀਸ਼ਨ ‘ਤੇ ਸਿੱਧੂ ਨੇ ਟਵੀਟ ਕੀਤਾ,’ ਅੱਜ ਪੰਜਾਬ ਨੂੰ ਬਰਬਾਦ ਕਰਨ ਦੀਆਂ ਤਾਕਤਾਂ ਦਾ ਇਰਾਦਾ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ … ਦਿੱਲੀ ਸਰਕਾਰ ਚਾਹੁੰਦੀ ਹੈ ਕਿ ਬਿਜਲੀ ਸੰਕਟ ਦੇ ਵਿਚਕਾਰ ਪੰਜਾਬ ਦੀ ਜੀਵਨਰੇਖਾ ਸਾਡੇ ਥਰਮਲ ਪਾਵਰ ਪਲਾਂਟ ਬੰਦ ਕੀਤੇ ਜਾਣ ਤਾਂ ਜੋ ਪੰਜਾਬ ਦੇ ਲੋਕ ਭੱਖਦੀ ਗਰਮੀ ਵਿੱਚ ਬੇਵੱਸ ਹੋ ਜਾਣ ਅਤੇ ਸਾਡੇ ਕਿਸਾਨ ਝੋਨੇ ਦੀ ਲੁਆਈ ਦੇ ਮੌਸਮ ਵਿੱਚ ਪ੍ਰੇਸ਼ਾਨ ਹੋਣ।
ਇਸ ਅਲੋਚਨਾ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦਰਮਿਆਨ ਸਥਿਤੀ ਕੁਝ ਹੱਦ ਤੱਕ ਸੁਧਰ ਗਈ ਹੈ। ਦਰਅਸਲ, ਇਨ੍ਹਾਂ ਟਵੀਟਾਂ ਵਿੱਚ ਸਿੱਧੂ ਨੇ ਅਮਰਿੰਦਰ ਸਰਕਾਰ ਜਾਂ ਮੁੱਖ ਮੰਤਰੀ ਦਾ ਨਾਮ ਨਹੀਂ ਲਿਖਿਆ ਹੈ। ਅਜਿਹੀ ਸਥਿਤੀ ਵਿਚ ਇਹ ਸਮਝਿਆ ਜਾ ਰਿਹਾ ਹੈ ਕਿ ਦੋਵਾਂ ਨੇਤਾਵਾਂ ਦੀ ਕਾਂਗਰਸ ਹਾਈ ਕਮਾਨ ਨਾਲ ਮੁਲਾਕਾਤ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਮੌਜੂਦਾ 3 ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ
ਅਸਲ ਵਿੱਚ ਬੀਤੇ ਹਫਤਿਆਂ ਵਿੱਚ ਕੈਪਟਨ ਤੇ ਸਿੱਧੂ ਨੇ ਵੱਖ-ਵੱਖ ਕਾਂਗਰਸ ਨਾਲ ਗੱਲਬਾਤ ਕੀਤੀ। ਕਾਂਗਰਸ ਆਗੂ ਰਾਹੂਲ ਅਤੇ ਪ੍ਰਿਯੰਕਾ ਨਾਲ ਸਿੱਧੂ ਦੀ ਮੁਲਾਕਾਤ ਤੋਂ ਬਾਅਦ ਕੈਪਟਨ ਦੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਵਿੱਚ ਵੱਡਾ ਅਹੁਦਾ ਦੇਣ ਦਾ ਵਾਅਦਾ ਕੀਤਾ ਹੈ।