ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਚੁੱਕੇ ਹਨ, ਜਿਸ ਕਰਕੇ ਪ੍ਰਸ਼ਾਸਨ ਨੇ ਇਥੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਵੀ ਵੱਡੀ ਛੋਟ ਦੇ ਦਿੱਤੀ ਹੈ। ਅੱਜ ਸੂਬੇ ਵਿੱਚ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ।
ਉਥੇ ਹੀ ਅੱਜ ਕੋਰੋਨਾ ਨਾਲ ਪਿੰਡ ਮੋਹੀ ਦੀ ਇੱਕ 30 ਸਾਲਾ ਔਰਤ ਦੀ ਮੌਤ ਹੋ ਗਈ। ਹੁਣ ਤੱਕ ਜ਼ਿਲ੍ਹੇ ਵਿੱਚ 1715079 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ. ਟੀ. ਪੀ. ਸੀ. ਆਰ.-1003641, ਐਂਟੀਜਨ-691976 ਤੇ ਟਰੂਨੈਟ-19462 ਹਨ। ਪੈਂਡਿੰਗ ਰਿਪੋਰਟਾਂ ‘ਚੋਂ 22 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਜਿਨ੍ਹਾਂ ‘ਚੋਂ 17 ਜਿਲ੍ਹਾ ਲੁਧਿਆਣਾ ਦੇ ਅਤੇ 5 ਸੈਂਪਲਾਂ ਦੀ ਰਿਪੋਰਟ ਬਾਹਰਲੇ ਜਿਲ੍ਹੇ ਨਾਲ ਸਬੰਧਤ ਹੈ।
ਇਸ ਵੇਲੇ ਜਿਲ੍ਹਾ ਲੁਧਿਆਣਾ ‘ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 86964 ਹੋ ਚੁੱਕੀ ਹੈ ਅਤੇ ਬਾਹਰਲੇ ਜ਼ਿਲ੍ਹਿਆਂ/ ਰਾਜਾਂ ਦੇ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 11503 ਹੋ ਗਈ ਹੈ। ਹੁਣ ਤੱਕ ਕੋਰੋਨਾ ਨਾਲ ਜਿਲ੍ਹਾ ਲੁਧਿਆਣਾ ‘ਚ 2086 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ 302 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੇਲ ਮੁਸਾਫਰਾਂ ਲਈ ਰਾਹਤ ਭਰੀ ਖਬਰ : ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਬਹਾਲ ਕੀਤੀਆਂ 10 ਜੋੜੀ ਟ੍ਰੇਨਾਂ
4085 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਭਾਵੇਂ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਲਈ ਕਿਹਾ ਗਿਆ ਹੈ ਅਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।