ਲੁਧਿਆਣਾ ਜ਼ਿਲ੍ਹੇ ਵਿੱਚ ਹਾਲਾਂਕਿ ਕੋਰੋਨਾ ਦੇ ਮਾਮਲਿਆਂ ਵਿੱਚ ਤਾਂ ਕੁਝ ਗਿਰਾਵਟ ਆਈ ਹੈ ਪਰ ਮੌਤਾਂ ਦੀ ਗਿਣਤੀ ਵਿੱਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 24 ਮੌਤਾਂ ਹੋਈਆਂਹਨ, ਜਿਨ੍ਹਾਂ ਵਿੱਚੋਂ 14 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ 10 ਵਿਅਕਤੀ ਵੱਖ – ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਹਨ । ਅੱਜ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 401 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 1343511 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ. ਟੀ. ਪੀ. ਸੀ. ਆਰ.-858693, ਐਂਟੀਜਨ-468639 ਤੇ ਟਰੂਨੈਟ-16179 ਹਨ। ਪੈਂਡਿੰਗ ਰਿਪੋਰਟਾਂ ‘ਚੋਂ 401 ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਜਿਨ੍ਹਾਂ ‘ਚੋਂ 343 ਜਿਲ੍ਹਾ ਲੁਧਿਆਣਾ ਦੇ ਅਤੇ 58 ਸੈਂਪਲਾਂ ਦੀ ਰਿਪੋਰਟ ਬਾਹਰਲੇ ਜਿਲ੍ਹੇ ਨਾਲ ਸਬੰਧਤ ਹੈ।
ਇਸ ਵੇਲੇ ਜਿਲ੍ਹਾ ਲੁਧਿਆਣਾ ‘ਚ ਪਾਜੀਟਿਵ ਕੇਸਾਂ ਦੀ ਗਿਣਤੀ 83594 ਹੋ ਚੁੱਕੀ ਹੈ। ਅੱਜ ਕੋਰੋਨਾ ਨਾਲ 24 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚੋਂ ਦੋ ਫਿਰੋਜ਼ਪੁਰ, ਇੱਕ-ਇੱਕ ਮੋਗਾ, ਜਲੰਧਰ, ਬਰਨਾਲਾ, ਨਵਾਂਸ਼ਹਿਰ ਤੇ ਤਿੰਨ ਸੰਗਰੂਰ ਨਾਲ ਸੰਬੰਧਤ ਹਨ। ਇਸ ਤੋਂ ਇਲਾਵਾ ਇੱਕ ਮਰੀਜ਼ ਜੰਮੂ ਸੂਬੇ ਦਾ ਵਸਨੀਕ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 10 ਜੂਨ ਤੱਕ ਵਧਿਆ ਕਰਫਿਊ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਇਹ ਛੋਟ
ਅੱਜ ਤੱਕ ਕੋਰੋਨਾ ਨਾਲ ਜਿਲ੍ਹਾ ਲੁਧਿਆਣਾ ‘ਚ 1979 ਲੋਕਾਂ ਦੀ ਮੌਤ ਹੋ ਚੁੱਕੀ ਹੈ। 267 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। 6791 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਭਾਵੇਂ ਕਿ ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਲਈ ਕਿਹਾ ਗਿਆ ਹੈ ਅਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।