ਦਸੂਹਾ ਵਿੱਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਥੇ ਭੈਣ ਨੂੰ ਮਿਲਣ ਜਾ ਰਹੇ ਭਰਾ ਤੇ ਭਰਜਾਈ ਦੀ ਮੌਤ ਹੋ ਗਈ। ਹਾਦਸਾ ਦਸੂਹਾ ਦੇ ਪਿੰਡ ਪਵੇਂ ਝਿੰਗੜ ਦੇ ਬਾਹਰ ਜੀ.ਟੀ. ਰੋਡ ‘ਤੇ ਵਾਪਰਿਆ। ਦੋਵੇਂ ਮਾਪਿਆਂ ਦੀ ਮੌਤ ਨਾਲ ਉਨ੍ਹਾਂ ਦੇ 3 ਬੱਚੇ ਅਨਾਥ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾਂ ਦੀ ਪਛਾਣ ਬਲਜੀਤ ਸਿੰਘ (45) ਪੁੱਤਰ ਸਰਵਣ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ (40) ਵਜੋਂ ਹੋਈ ਹੈ। ਬਲਜੀਤ ਸਿੰਘ ਪਤਨੀ ਨਾਲ ਆਪਣੇ ਮੋਟਰਸਾਇਕਲ ਪੀਬੀ 21ਡੀ 0214 ‘ਤੇ ਗਰਨਾ ਸਾਹਿਬ ਦੀ ਸਾਇਡ ਤੋਂ ਜੀਟੀ ਰੋਡ ‘ਤੇ ਪਿੰਡ ਪਵੇਂ ਝਿੰਗੜ ਆਪਣੀ ਭੈਣ ਨੂੰ ਮਿਲਣ ਜਾ ਰਿਹਾ ਸੀ। ਪਿੰਡ ਦੇ ਬਾਹਰ ਦਸੂਹਾ ਵਲੋਂ ਜਲੰਧਰ ਵੱਲ ਜਾ ਰਹੇ ਫੌਰ ਵ੍ਹੀਲਰ ਨੰਬਰ ਪੀਬੀ 07 ਵੀ 3113 ਨੇ ਉਨ੍ਹਾਂ ਦੇ ਮੋਟਰਸਾਇਕਲ ਨੂੰ ਪਿਛੋਂ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : CM ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
ਟੱਕਰ ਇੰਨੀ ਜਬਰਦਸਤ ਸੀ ਕਿ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਆਪਣੇ ਪਿੱਛੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਏਐੱਸਆਈ ਜੱਗਾ ਸਿੰਘ ਨੇ ਦੱਸਿਆ ਕਿ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: