Covid Patient Tracking Officers : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਕੋਵਿਡ-19 ਮਰੀਜ਼ਾਂ ’ਤੇ ਨਜ਼ਰ ਰਖਣ ਲਈ ਜ਼ਿਲ੍ਹਿਆਂ ਵਿਚ 22 ਕੋਵਿਡ ਪੇਸ਼ੇਂਟ ਟ੍ਰੈਕਿੰਗ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਆਪਣੇ ਜ਼ਿਲ੍ਹਿਆਂ ਵਿਚ ਪਾਜ਼ੀਟਿਵ ਮਰੀਜ਼ਾਂ ਦੀ ਸਿਹਤ ਬਾਰੇ ਪੂਰਾ ਬਿਓਰਾ ਦੇਣਗੇ। ਇਨ੍ਹਾਂ ਵਿਚ ਆਈਏਐਸ ਅਤੇ ਪੀਸੀਐਸ ਅਧਿਕਾਰੀ ਵੀ ਸ਼ਾਮਲ ਹਨ। ਇਸ ਸਬੰਧੀ ਸਰਕਾਰ ਦੇ ਪਰਸੋਨਲ ਵਿਭਾਗ ਦੀ ਆਈਏਐਸ ਬ੍ਰਾਂਚ ਵੱਲੋਂ ਰਾਜਪਾਲ ਦੇ ਹੁਕਮ ਦੀ ਕਾਪੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਵਿਚ ਕੋਵਿਡ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਨੂੰ ਦੇਖਦਿਆਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿ ਕੋਵਿਡ ਦੇ ਪਾਜ਼ੀਟਿਵ ਮਰੀਜ਼ਾਂ ਦੀ ਸਹੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ। 22 ਅਧਿਕਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਜ਼ਿਲ੍ਹਿਂ ਲਈ ਕੋਵਿਡ ਪੇਸ਼ੇਂਟ ਟ੍ਰੈਕਿੰਗ ਅਧਿਕਾਰੀ ਵਜੋਂ ਨਿਯੁਕਤ ਕੀਤਾ ਜਾਂਦਾ ਹੈ ਅਤੇ ਉਹ ਸਬੰਧਤ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਕਰਨਗੇ। ਇਹ ਸਾਰੇ ਅਧਿਕਾਰੀ ਆਪਣੇ ਮੌਜੂਦਾ ਕਾਰਜਭਾਰ ਨਾਲ ਉਕਤ ਜ਼ਿੰਮੇਵਾਰੀ ਸੰਭਾਲਣਗੇ।
ਇਨ੍ਹਾਂ ਵਿਚ ਅੰਮ੍ਰਿਤਸਰ ’ਚ ਆਈਏਐਸ ਪੱਲਵੀ ਮੁੱਖ ਪ੍ਰਸ਼ਾਨਿਕ ਅਧਿਕਾਰੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ, ਅੰਮ੍ਰਿਤਸਰ, ਬਰਨਾਲਾ ’ਚ ਆਦਿਤਯ ਢਚਲਵਾਲ (ਆਈਏਐਸ) ਐਡਿਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਬਠਿੰਡਾ ’ਚ ਪਰਮਵੀਰ ਸਿੰਘ (ਆਈਏਐਸ) ਐਡਿਸ਼ਨਲ ਡਿਪਟੀ ਕਮਿਸ਼ਨਰ (ਡੈਵਲਪਮੈਂਟ) ਬਠਿੰਡਾ ਅਤੇ ਮੁੱਖ ਪ੍ਰਸ਼ਾਸਕ ਬਠਿੰਡਾ ਡਿਵੈਲਪਮੈਂਟ ਅਥਾਰਿਟੀ ਬਠਿੰਡਾ ਦਾ ਵਾਧੂ ਚਾਰਜ, ਫਰੀਦਕੋਟ ’ਚ ਪੂਨਮ ਸਿੰਘ (ਪੀਸੀਐਸ) ਐਸਡੀਐਮ ਫਰੀਦਕੋਟ ਅਤੇ ਅਸਿਸਮੈਂਟ ਕਮਿਸ਼ਨਰ (ਜਨਰਲ) ਫਰੀਦਕੋਟ ਦਾ ਵਾਧੂ ਚਾਰਜ, ਫਤਿਹਗੜ੍ਹ ਸਾਹਿਬ ’ਚ ਹਰਭਜਨ ਸਿੰਘ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਫਤਿਹਗੜ੍ਹ ਸਾਹਿਬ, ਫਾਜ਼ਿਲਕਾ ’ਚ ਬਰਿੰਦਰ ਸਿੰਘ, ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਅਧਿਕਾਰੀ ਫਾਜ਼ਿਲਕਾ, ਫਿਰੋਜ਼ਪੁਰ ’ਚ ਕੰਵਰਦੀਪ ਸਿੰਘ (ਆਈਐਫਐਸ), ਗੁਰਦਾਸਪੁਰ ’ਚ ਸਤਿਕਾਰ ਸਿੰਘ ਬਲ (ਪੀਸੀਐਸ), ਐਸਡੀਐਮ ਗੁਰਦਾਸਪੁਰ, ਹੁਸ਼ਿਆਰਪੁਰ ’ਚ ਬਲਬੀਰ ਰਾਜ ਸਿੰਘ (ਪੀਸੀਐਸ) ਕਮਿਸ਼ਨਰ ਮਿਊਨੀਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ, ਜਲੰਧਰ ’ਚ ਨਵਨੀਤ ਕੌਰ ਬਲ (ਪੀਸੀਐਸ), ਅਸਟੇਟ ਆਫੀਸਰ ਜਲੰਧਰ ਡਿਵੈਲਪਮੈਂਟ ਅਥਾਰਿਟੀ ਜਲੰਧਰ, ਕਪੂਰਥਲਾ ’ਚ ਪਵਿੱਤਰ ਸਿੰਘ (ਪੀਸੀਐਸ), ਐਸਡੀਐਮ ਫਗਵਾੜਾ, ਲੁਧਿਆਣਾ ’ਚ ਸੰਦੀਪ ਕੁਮਾਰ (ਆਈਏਐਸ), ਐਡਿਸ਼ਨਲ ਡਿਪਟੀ ਕਮਿਸ਼ਨਰ (ਡਿਵੈਲਪਮੈੰਟ) ਲੁਧਿਆਣਾ ਵਿਚ ਨਿਯੁਕਤ ਕੀਤਾ ਗਿਆ ਹੈ।
ਮਾਨਸਾ ਵਿਚ ਸਾਗਰ ਸੇਤੀਆ (ਆਈਏਐਸ), ਐਸਡੀਐਮ ਬੁਢਲਾਡਾ, ਮੋਗਾ ਵਿਚ ਕੁਲਦੀਪ ਕੁਮਾਰ, ਜ਼ਿਲਾ ਰਜਿਸਟਰਾਰ ਕੋਾਪ੍ਰੇਟਿਵ ਸੁਸਾਇਟੀ ਮੋਗਾ, ਸ੍ਰੀ ਮੁਕਤਸਰ ਸਾਹਿਬ ’ਚ ਗਗਨਦੀਪ ਸਿੰਘ (ਪੀਸੀਐਸ) ਵਾਧੂ ਅਸਿਸਟੈਂਟ ਕਮਿਸ਼ਨਰ (ਯੂਟੀ) ਸ੍ਰੀ ਮੁਕਤਸਰ ਸਾਹਿਬ, ਪਠਾਨਕੋਟ ’ਚ ਨਿਧੀ ਕੁਮੁਦ ਬਾਮਬਾਹ (ਪੀਸੀਐਸ), ਐਡੀਐਮ ਧਾਰਕਲਾਂ ਅਤੇ ਅਸਿਸਟੈਂਟ ਕਮਿਸ਼ਨਰ (ਗ੍ਰੀਵਾਂਸੇਜ) ਪਠਾਨਕੋਟ ਦਾ ਵਾਧੂ ਚਾਰਜ, ਪਟਿਆਲਾ ’ਚ ਪ੍ਰੀਤੀ ਯਾਦਵ (ਆਈਏਐਸ), ਅਡਿਸ਼ਨਲ ਡਿਪਟੀ ਕਮਿਸ਼ਨਰ (ਡਿਵੈਲਪਮੈਂਟ) ਪਟਿਆਲਾ, ਰੋਪੜ ’ਚ ਮੋਨਿਕਾ ਯਾਦਵ (ਆਈਏਐਸ), ਜ਼ਿਲਾ ਜੰਗਲਾਤ ਅਧਿਕਾਰੀ ਰੋਪੜ, ਮੋਹਾਲੀ ’ਚ ਰਵਜੋਤ ਗਰੇਵਾਲ (ਆਈਪੀਐਸ) ਐਸਪੀ ਰੂਰਲ ਏਏਐਸ ਨਗਰ, ਨਵਾਂਸ਼ਹਿਰ ’ਚ ਆਦਿਤਯ ਉੱਪਲ (ਆਈਏਐਸ), ਅਡਿਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਐਸਬੀਐਸ ਨਗਰ, ਸੰਗਰੂਰ ’ਚ ਵਿਦਿਆ ਸਾਗਰੀ (ਆਈਐਫਐਸ) ਡਵੀਜ਼ਨਲ ਜੰਗਲਾਤ ਅਧਿਕਾਰੀ ਸੰਗਰੂਰ, ਤਰਨਤਾਰਨ ’ਚ ਅਮਨਪ੍ਰੀਤ ਸਿੰਘ ਵਾਧੂ ਅਸਿਸਟੈਂਟ, ਕਮਿਸ਼ਨਰ (ਯੂਟੀ) ਤਰਨਤਾਰਨ ਵਿਚ ਨਿਯੁਕਤ ਕੀਤਾ ਗਿਆ ਹੈ।