CTU bus service is starting : ਲੌਕਡਾਊਨ ਤੋਂ ਬਾਅਦ ਹੁਣ ਚੰਡੀਗੜ੍ਹ ਵਿਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੋਰਨਾਂ ਸੂਬਿਆਂ ਲਈ CTU ਬੱਸਾਂ ਚਲਾਈਆਂ ਜਾਣਗੀਆਂ ਜਿਨ੍ਹਾਂ ਦੀ ਬੁਕਿੰਗ ਆਨਲਾਈਨ ਕੀਤੀ ਜਾਵੇਗੀ। ਇਹ ਬੱਸਾਂ ਸੈਕਟਰ-43 ਦੇ ਬੱਸ ਅੱਡੇ ਤੋਂ ਹੀ ਚੱਲਣਗੀਆਂ ਤੇ ਇਨ੍ਹਾਂ ਨੂੰ ਸਿਰਫ ਨਿਰਧਾਰਤ ਪੁਆਇੰਟ ਤਕ ਹੀ ਚਲਾਇਆ ਜਾਵੇਗਾ। ਨਾਲ ਹੀ ਇਹ ਬੱਸਾਂ ਰਸਤੇ ਵਿਚ ਕਿਤੇ ਹੋਰ ਨਹੀਂ ਰੁਕਣਗੀਆਂ ਤੇ ਇਹ ਸਿਰਫ ਚੰਡੀਗੜ੍ਹ ਤੋਂ ਨਿਰਧਾਰਤ ਸਟੇਸ਼ਨ ਤਕ ਹੀ ਜਾਣਗੀਆਂ।
ਇਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਬੱਸਾਂ ਦੀ ਦਿਨ ਵਿਚ ਦੋ ਵਾਰ ਸੈਨੇਟਾਈਜੇਸ਼ਨ ਕੀਤੀ ਜਾਵੇਗੀ। ਬੱਸਾਂ ਵਿਚ ਸਿਰਫ 50 ਫੀਸਦੀ ਸਵਾਰੀਆਂ ਨੂੰ ਹੀ ਬਿਠਾਇਆ ਜਾਵੇਗਾ। ਇਕ ਵਾਰ ਚੰਡੀਗੜ੍ਹ ਤੋਂ ਬੱਸ ਚੱਲ ਪਈ ਤਾਂ ਰਸਤੇ ਵਿਚ ਨਾ ਤਾਂ ਕਿਸੇ ਸਵਾਰੀ ਨੂੰ ਬਿਠਾਇਆ ਜਾਵੇਗਾ ਤੇ ਨਾ ਹੀ ਨਿਰਧਾਰਤ ਸਟੇਸ਼ਨ ਆਉਣ ਤੋਂ ਪਹਿਲਾਂ ਉਤਾਰਿਆ ਜਾਵੇਗਾ। ਰਾਤ ਦੇ ਸਮੇਂ ਚੰਡੀਗੜ੍ਹ ਵਿਚ ਕੋਈ ਬੱਸ ਸੇਵਾ ਨਹੀਂ ਸ਼ੁਰੂ ਕੀਤੀ ਗਈ ਹੈ। ਇਹ ਸਾਰੇ ਅਹਿਤਿਆਤ ਲੋਕਾਂ ਨੂੰ ਕੋਵਿਡ-19 ਵਰਗੀ ਮਹਾਮਾਰੀ ਤੋਂ ਬਚਾਉਣ ਲਈ ਕੀਤੇ ਗਏ ਹਨ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਨਿਯਮਾਂ ਵਿਚ ਸਖਤਾਈ ਵਰਤੀ ਗਈ ਹੈ। ਜੇਕਰ ਕੋਈ ਵਿਅਕਤੀ ਜਨਤਕ ਥਾਂ ‘ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਵਾਲੇ ਨੂੰ 3000 ਰੁਪਏ ਅਤੇ ਕਾਰ ਵਿਚ 2000, ਆਟੋ ਰਿਕਸ਼ਾ ਤੇ ਦੋਪਹੀਆ ਵਾਹਨ ‘ਤੇ 500 ਰੁਪਏ ਜੁਰਮਾਨ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਕੋਈ ਕੁਆਰੰਟਾਈਨ ਕੀਤਾ ਗਿਆ ਵਿਅਕਤੀ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਵੀ ਪ੍ਰਸ਼ਾਸਨ ਵਲੋਂ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ।