ਸੀਟੀਯੂ ਨੇ ਚੰਡੀਗੜ੍ਹ ਵਾਸੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਸਸਤੀ ਏਸੀ ਬੱਸਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪਿਛਲੇ ਕਾਫੀ ਸਮੇਂ ਤੋਂ ਚੰਡੀਗੜ੍ਹ ਤੋਂ ਦਿੱਲੀ ਆਈਜੀਆਈ ਏਅਰਪੋਰਟ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਟਰਾਂਸਪੋਰਟ ਵਿਭਾਗ ਨੇ ਸੈਕਟਰ-17 ਆਈ. ਐੱਸ. ਬੀ. ਟੀ. ਤੋਂ IGI ਏਅਰਪੋਰਟ ਦਿੱਲੀ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ। ਸਿਰਫ 485 ਰੁਪਏ ਵਿਚ ਯਾਤਰੀ ਚੰਡੀਗੜ੍ਹ ਤੋਂ ਦਿੱਲੀ ਪਹੁੰਚ ਸਕਣਗੇ।
ਸਵੇਰੇ 4.50 ਵਜੇ ਦਿੱਲੀ ਕੌਮਾਂਤਰੀ ਏਅਰਪੋਰਟ ਲਈ ਆਈ.ਐੱਸ. ਬੀ.ਟੀ.-17 ਤੋਂ ਅੱਜ ਪਹਿਲੀ ਬੱਸ ਚੱਲੇਗੀ। ਦੱਸ ਦੇਈਏ ਕਿ ਵਿਭਾਗ ਪਿਛਲੇ ਕਾਫੀ ਸਮੇਂ ਤੋਂ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ ਕਿਉਂਕਿ ਪੰਜਾਬ ਤੇ ਹਰਿਆਣਾ ਤੋਂ ਪਹਿਲਾਂ ਹੀ ਦਿੱਲੀ ਏਅਰਪੋਰਟ ਲਈ ਬੱਸ ਚੱਲ ਰਹੀ ਹੈ। ਇਸੇ ਲਈ ਯੂਟੀ ਪ੍ਰਸ਼ਾਸਨ ਨੇ ਟਰਾਂਸਪੋਰਟ ਵਿਭਾਗ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਸਨ।
ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਰਾਹਤ, ਜਲੰਧਰ ‘ਚ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ
ਦਿੱਲੀ ਏਅਰਪੋਰਟ ਲਈ ਸੀਟੀਯੂ ਦੀਆਂ HVAC ਬੱਸਾਂ ਦਾ ਸਮਾਂ ਸਾਰਣੀ ਤੈਅ ਕੀਤੀ ਗਈ ਹੈ। ਸੀਟੀਯੂ ਲੰਬੇ ਰੂਟ ਲਈ 20 ਨਵੀਆਂ ਬੱਸਾਂ ਖਰੀਦਣ ਜਾ ਰਿਹਾ ਹੈ। ਆਈਐੱਸਬੀਟੀ-17 ਤੋਂ ਪਹਿਲੀ ਬੱਸਸਵੇਰੇ 4.50 ਵਜੇ ਚੱਲੇਗੀ ਜਦੋਂ ਕਿ ਦੂਜੀ ਬੱਸ 6 ਵਜੇ ਤੇ ਤੀਜੀ ਬੱਸ ਦੁਪਹਿਰ 3 ਵਜੇ ਤੇ ਚੌਥੀ ਬੱਸ ਦਾ ਸਮਾਂ 4 ਵਜੇ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈਜੀਆਈ ਦਿੱਲੀ ਏਅਰਪੋਰਟ ਤੋਂ ਪਹਿਲੀ ਬੱਸ ਸਵੇਰੇ 11.50 ਵਜੇ , ਦੂਜੀ ਬੱਸ ਦੁਪਹਿਰ 1 ਵਜੇ, ਤੀਜੀ ਬੱਸ ਰਾਤ 10 ਵਜੇ ਤੇ ਆਖਰੀ ਬੱਸ ਰਾਤ ਨੂੰ 11 ਵਜੇ ਨਿਕਲੇਗੀ।
ਵੀਡੀਓ ਲਈ ਕਲਿੱਕ ਕਰੋ : –