ਪਟਿਆਲਾ ਦੇ ਸਮਾਣਾ ਵਿਚ ਭਾਖੜਾ ਨਹਿਰ ‘ਤੇ ਨਾਰੀਅਲ ਵਹਾਉਣ ਲਈ ਗਈ ਇਕ ਮਹਿਲਾ ਤੇ ਉਸ ਦੇ ਡੇਢ ਸਾਲਾ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੇ ਬਾਅਦ ਮਹਿਲਾ ਦੀ ਮ੍ਰਿਤਕ ਦੇਹ ਨੂੰ ਲੋਕਾਂ ਨੇ ਬਾਹਰ ਕੱਢਿਆ ਤੇ ਡੇਢ ਸਾਲਾ ਬੱਚੇ ਦੀ ਭਾਲ ਅਜੇ ਜਾਰੀ ਹੈ।
ਘਟਨਾ ਉਸ ਸਮੇਂ ਵਾਪਰੀ ਜਦੋਂ ਮਹਿਲਾ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੀ ਸੀ ਤਾਂ ਵਿਚ ਰਸਤੇ ਵਿਚ ਨਹਿਰ ‘ਤੇ ਰੁਕਣ ਦੇ ਬਾਅਦ ਨਾਰੀਅਲ ਵਹਾਉਣ ਚਲੀ ਗਈ। ਹਾਦਸੇ ਵਿਚ ਗੁਰਪ੍ਰੀਤ ਕੌਰ ਦੀ ਮੌਤ ਹੋਈ ਹੈ ਜਦੋਂ ਕਿ ਉਸ ਦੇ ਡੇਢ ਸਾਲ ਦੇ ਬੱਚੇ ਗੁਰਨਾਜ ਦੀ ਭਾਲ ਅਜੇ ਜਾਰੀ ਹੈ।
ਮ੍ਰਿਤਕਾ ਦੇ ਰਿਸ਼ਤੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਜੁਨੈਦਪੁਰ ਥਾਣਾ ਸੀਵਨ ਇਲਾਕੇ ਦਾ ਰਹਿਣ ਵਾਲਾ ਹੈ। ਪਰਿਵਾਰ ਦੇ ਸਾਰੇ ਲੋਕ ਅੰਮ੍ਰਿਤਸਰ ਲਈ ਅੱਜ ਸਵੇਰੇ ਘਰੋਂ ਨਿਕਲੇ ਸਨ। ਭਾਖੜਾ ਕਿਨਾਰੇ ਪਹੁੰਚਣ ‘ਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਨਹਿਰ ਵਿਚ ਨਾਰੀਅਲ ਵਹਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : 56 ਕਰੋੜ ਦੀ ਹੈਰੋ.ਇਨ ਸਣੇ 2 ਮੁਲਜ਼ਮ ਗ੍ਰਿਫਤਾਰ, ਡ੍ਰੋਨ ਜ਼ਰੀਏ ਪਾਕਿ ਤੋਂ ਮੰਗਵਾਉਂਦੇ ਸਨ ਨਸ਼ਾ
ਨਾਰੀਅਲ ਵਹਾਉਂਦੇ ਸਮੇਂ ਗੁਰਪ੍ਰੀਤ ਕੌਰ ਦਾ ਪੈਰ ਫਿਸਲ ਗਿਆ ਤੇ ਉਹ ਬੱਚੇ ਸਣੇ ਨਹਿਰ ਵਿਚ ਡਿੱਗ ਗਈ। ਘਟਨਾ ਸਮੇਂ ਗੁਰਪ੍ਰੀਤ ਕੌਰ ਦਾ ਪਰਿਵਾਰ ਤੇ ਪਤੀ ਗੱਡੀ ਵਿਚ ਬੈਠੇ ਸਨ ਪਰ ਜਦੋਂ ਤੱਕ ਉਹ ਮੌਕੇ ‘ਤੇ ਪਹੁੰਚੇ ਦੋਵੇਂ ਡੁੱਬ ਚੁੱਕੇ ਸਨ। ਗੁਰਪ੍ਰੀਤ ਕੌਰ ਦੀ ਦੇਹ ਤਾਂ ਬਰਾਮਦ ਕਰ ਲਈ ਗਈ ਹੈ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਜਾਰੀ ਹੈ।