ਨਸ਼ਿਆਂ ਨੇ ਕਈ ਘਰਾਂ ਨੂੰ ਉਜਾੜ ਦਿੱਤਾ ਹੈ। ਭਾਵੇਂ ਸੂਬਾ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਨਸ਼ਿਆਂ ਨੂੰ ਕੰਟਰੋਲ ਕੀਤਾ ਜਾ ਚੁੱਕਾ ਹੈ ਪਰ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕਿ ਆਏ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਿਸ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਸਮਾਣਾ ਦੇ ਪਿੰਡ ਕਾਦਰਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਜ਼ਿਆਦਾ ਨਸ਼ੇ ਕਰਨ ਕਰਕੇ ਨੌਜਵਾਨ ਦੀ ਜਾਨ ਚਲੀ ਗਈ।
ਮ੍ਰਿਤਕ ਦੀ ਪਛਾਣ ਮੁਹੰਮਦ ਆਸਿਮ (25) ਵਜੋਂ ਹੋਈ ਹੈ। ਉਸ ਨੇ ਕੁਝ ਦਿਨਾਂ ਬਾਅਦ ਵਿਦੇਸ਼ ਜਾਣਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਆਸਿਮ ਨਸ਼ੇ ਕਰਨ ਦਾ ਆਦੀ ਸੀ। ਨਸ਼ਾ ਛੁਡਾਊ ਕੇਂਦਰ ’ਚੋਂ ਇਲਾਜ ਦੇ ਬਾਵਜੂਦ ਉਹ ਚੋਰੀ ਛੁਪੇ ਨਸ਼ੀਲੀਆਂ ਗੋਲੀਆਂ ਵੀ ਖਾਂਦਾ ਰਿਹਾ। ਬੀਤੇ ਦਿਨ ਆਸਿਮ ਨੇ ਆਪਣਾ ਮੋਬਾਈਲ ਫੋਨ ਵੇਚ ਕੇ ਹਾਸਲ ਕੀਤੇ ਪੈਸਿਆਂ ਨਾਲ ਨਸ਼ਾ ਖਰੀਦਿਆ ਅਤੇ ਵੱਧ ਮਾਤਰਾ ਵਿੱਚ ਨਸ਼ਾ ਕਰਨ ਕਰਕੇ ਉਹ ਡਿੱਗ ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਵੀ ਖਬਰ ਹੈ ਕਿ 12ਵੀਂ ਦੀ ਪੜ੍ਹਾਈ ਪੂਰੀ ਕਰ ਕੇ ਮੁਹੰਮਦ ਆਸਿਮ ਨੇ ਕੰਮ ਲਈ ਵਿਦੇਸ਼ ਜਾਣ ਦੀ ਤਿਆਰੀ ‘ਚ ਸੀ।
ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਦੁਬਈ ਤੋਂ ਆਏ ਯਾਤਰੀਆਂ ਕੋਲੋਂ 87 ਲੱਖ ਦੇ iPhone ਤੇ 45 ਲੱਖ ਦਾ ਸੋਨਾ ਕੀਤਾ ਬਰਾਮਦ
ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾ ਦੇ ਅਧਾਰ ‘ਤੇ ਮਾਮਲੇ ਵਿਚ ਧਾਰਾ 174 ਤਹਿਤ ਕਾਰਵਾਈ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –