ਪਾਕਿਸਤਾਨੀ ਕਲਾਕਾਰਾਂ ਦੇ ਭਾਰਤ ਵਿਚ ਬੈਨ ਕਰਨ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਪਟੀਸ਼ਨ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇੰਨੀ ਛੋਟੀ ਸੋਚ ਨਹੀਂ ਹੋਣੀ ਚਾਹੀਦੀ। ਇਹ ਬੇਤੁਕੀ ਤੇ ਆਧਾਰਹੀਣ ਪਟੀਸ਼ਨ ਹੈ। ਦੱਸ ਦੇਈਏ ਕਿ ਬਾਂਬੇ ਹਾਈਕੋਰਟ ਤੋਂ ਪਟੀਸ਼ਨ ਖਾਰਜ ਹੋਣ ਦੇ ਬਾਅਦ ਸੁਪਰੀਮ ਕੋਰਟ ਵਿਚ ਦਾਇਰ ਹੋਈ ਸੀ।
ਜਸਟਿਸ ਸੰਜੀਵ ਖੰਨਾ ਤੇ ਜਸਟਿਸ ਐੱਸਵੀਐੱਨ ਭੱਟੀ ਦੀ ਬੈਂਚ ਨੇ ਫੈਜ ਅਨਵਰ ਕੁਰੈਸ਼ੀ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਬੈਂਚ ਨੇ ਕਿਹਾ ਕਿ ਉਹ ਬਾਂਬੇ ਹਾਈਕੋਰਟ ਦੇ ਹੁਕਮ ਵਿਚ ਦਖਲ ਨਹੀਂ ਕਰਨਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਫੈਜ ਅਨਵਰ ਕੁਰੈਸ਼ੀ ਇਕ ਕਾਰਜਕਰਤਾ ਤੇ ਕਲਾਕਾਰ ਹੋਣ ਦਾ ਦਾਅਵਾ ਕਰਦੇ ਹਨ। ਅਦਾਲਤ ਨੇ ਕੁਰੈਸ਼ੀ ਨੂੰ ਕਿਹਾ ਕਿ ਤੁਹਾਨੂੰ ਇਸ ਅਪੀਲ ‘ਤੇ ਵਾਰ-ਵਾਰ ਜ਼ੋਰ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੰਨੀ ਛੋਟੀ ਸੋਚ ਨਹੀਂ ਰੱਖਣੀ ਚਾਹੀਦੀ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਖਿਲਾਫ ਹਾਈਕੋਰਟ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਹਟਾਉਣ ਦੀ ਦਲੀਲ ਦੇਣ ਤੋਂ ਵੀ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਆਧਾਰ ਕਾਰਡ ਵਿਖਾ ਕੇ ਖਰੀਦੋ ਸਸਤੀ ਛੋਲਿਆਂ ਦੀ ਦਾਲ, ਜਲੰਧਰ ‘ਚ ਹੋਈ ਸ਼ੁਰੂਆਤ
ਅਦਾਲਤ ਨੇ ‘ਦੇਸ਼ਭਗਤੀ’ ਦੇ ਇਜ਼ਹਾਰ ‘ਤੇ ਵੀ ਅਹਿਮ ਟਿੱਪਣੀ ਕੀਤੀ ਸੀ। ਹਾਈਕੋਰਟ ਨੇ ਕਿਹਾ ਸੀ ਕਿ ਦੇਸ਼ਭਗਤ ਹੋਣ ਲਈ ਕਿਸੇ ਨੂੰ ਵਿਦੇਸ਼ ਤੋਂ, ਖਾਸ ਕਰਕੇ ਗੁਆਂਢੀ ਦੇਸ਼ ਤੋਂ ਆਏ ਲੋਕਾਂ ਜਾਂ ਕਲਾਕਾਰਾਂ ਪ੍ਰਤੀ ਦੁਸ਼ਮਣੀ ਦਿਖਾਉਣ ਦੀ ਲੋੜ ਨਹੀਂ ਹੈ। ਇਕ ਸੱਚਾ ਦੇਸ਼ਭਗਤ ਉਹ ਵਿਅਕਤੀ ਹੈ ਜੋ ਨਿਰਸੁਆਰਥ, ਜੋ ਆਪਣੇ ਦੇਸ਼ ਲਈ ਸਮਰਪਿਤ ਹੈ, ਜੋ ਉਹ ਨਹੀਂ ਕਰ ਸਕਦਾ ਹੋਵੇ, ਜਦੋ ਤੱਕ ਕਿ ਉਹ ਦਿਲ ਦਾ ਚੰਗਾ ਵਿਅਕਤੀ ਨਾ ਹੋਵੇ, ਇਕ ਵਿਅਕਤੀ ਜੋ ਦਿਲ ਦਾ ਚੰਗਾ ਹੈ, ਉਹ ਆਪਣੇ ਦੇਸ਼ ਵਿਚ ਕਿਸੇ ਵੀ ਗਤੀਵਿਧੀ ਦਾ ਸਵਾਗਤ ਕਰੇਗਾ ਜੋ ਦੇਸ਼ ਦੇ ਅੰਦਰ ਤੇ ਸਰਹੱਦ ਪਾਰ, ਨ੍ਰਿਤ, ਕਲਾ, ਸੰਗੀਤ, ਖੇਡ, ਸੰਸਕ੍ਰਿਤੀ, ਸ਼ਾਂਤੀ ਆਦਿ ਨੂੰ ਬੜ੍ਹਾਵਾ ਦਿੰਦਾ ਹੈ। ਅਜਿਹੀਆਂ ਗਤੀਵਿਧੀਆਂ ਹਨ ਜੋ ਰਾਸ਼ਟਰਾਂ ਵਿਚ ਸ਼ਾਂਤੀ, ਏਕਤਾ ਤੇ ਸਦਭਾਵਨਾ ਲਿਆਉਂਦੀਆਂ ਹਨ। ਇਸ ਪਟੀਸ਼ਨ ਵਿਚ ਕੋਈ ਵੀ ਸੁਣਵਾਈ ਯੋਗਤਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ : –