ਫਿਰੋਜ਼ਪੁਰ ਵਿਚ ਡੀਐੱਸਪੀ ‘ਤੇ ਐੱਸਪੀ ਦੀ ਸ਼ਿਕਾਇਤ ਦੇ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। DSP ਸੁਰਿੰਦਰਪਾਲ ਬਾਂਸਲ ‘ਤੇ ਦੋਸ਼ ਹੈ ਕਿ ਉਹ ਇਕ ਪ੍ਰਾਈਵੇਟ ਕਰਿੰਦੇ ਰਿਸ਼ਵਤ ਜ਼ਰੀਏ ਇਕੱਠੀ ਕਰ ਰਹੇ ਹਨ। ਸੂਤਰਾਂ ਮੁਤਾਬਕ ਡੀਐੱਸਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਬਾਅਦ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਵਿਚ ਵੀ ਸਰਚ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਪੁਲਿਸ ਡੀਐੱਸਪੀ ਬਾਂਸਲ ਨੂੰ ਲੁਧਿਆਣਾ ਵਿਚ ਬਣੇ ਉਨ੍ਹਾਂ ਦੇ ਜੱਦੀ ਪਿੰਡ ਲੈ ਗਈ ਹੈ। ਜਾਣਕਾਰੀ ਮੁਤਾਬਕ ਜੋ ਮਾਮਲਾ ਡੀਐੱਸਪੀ ‘ਤੇ ਦਰਜ ਕੀਤਾ ਗਿਆ ਹੈ, ਉਕਤ ਪੂਰੇ ਮਾਮਲੇ ਵਿਚ ਇਕ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਵਿਚ ਡੀਐੱਸਪੀ ਆਪਣੇ ਇਕ ਦਲਾਲ ਜ਼ਰੀਏ ਲੋਕਾਂ ਦੇ ਗਲਤ ਕੰਮ ਕਰਵਾਉਣ ਦੇ ਬਦਲੇ ਮੋਟੀ ਰਿਸ਼ਵਤ ਵਸੂਲ ਕਰਦਾ ਸੀ ਜਿਸ ਦੇ ਬਾਅਦ ਫਿਰੋਜ਼ਪੁਰ ਪੁਲਿਸ ਨੇ ਐੱਸਪੀ ਇਨਵੈਸਟਗੇਸ਼ਨ ਰਣਧੀਰ ਕੁਮਾਰ ਦੀ ਸ਼ਿਕਾਇਤ ‘ਤੇ ਡੀਐੱਸਪੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਅਤੇ CM ਮਾਨ 17 ਦਸੰਬਰ ਨੂੰ ਫਿਰੋਜ਼ਪੁਰ ਦੌਰੇ ‘ਤੇ, ਜਨ ਸਭਾ ਨੂੰ ਕਰਨਗੇ ਸੰਬੋਧਨ
ਦੱਸ ਦੇਈਏ ਕਿ ਫਿਰੋਜ਼ਪੁਰ ਵਿਚ ਡੀਐੱਸਪੀ ‘ਤੇ ਐੱਸਪੀ ਦੀ ਸ਼ਿਕਾਇਤ ਦੇ ਬਾਅਦ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਇਆ ਹੈ। ਡੀਐੱਸਪੀ ਸੁਰਿੰਦਰ ਬਾਂਸਲ ‘ਤੇ ਦੋਸ਼ ਹੈ ਕਿਉਹ ਇਕ ਪ੍ਰਾਈਵੇਟ ਕਰਿੰਦੇ ਰਿਸ਼ਵਤ ਇਕੱਠੀ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –