ਵਾਰਾਣਸੀ ‘ਚ ਡਾਂਸ ਕਰਦੇ ਹੋਏ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡਿਉ ‘ਚ ਨੌਜਵਾਨ ਕੁਝ ਲੋਕਾਂ ਨਾਲ ਡਾਂਸ ਕਰ ਰਿਹਾ ਹੈ। ਫਿਰ ਅਚਾਨਕ ਉਹ ਠੋਕਰ ਖਾ ਕੇ ਜ਼ਮੀਨ ‘ਤੇ ਡਿੱਗ ਪਿਆ। ਬੇਹੋਸ਼ੀ ਦੀ ਹਾਲਤ ‘ਚ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ।
ਹਾਲਾਂਕਿ ਡਾਕਟਰਾਂ ਨੇ ਨੌਜਵਾਨ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਮੁਤਾਬਕ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜਾਣਕਾਰੀ ਮੁਤਾਬਕ ਵਾਰਾਣਸੀ ਦੇ ਪਿਪਲਨੀ ਕਟੜਾ ਔਘਦਨਾਥ ਟਾਕੀਆ ਦਾ 25 ਅਕਤੂਬਰ ਨੂੰ ਵਿਆਹ ਸੀ। ਇਸ ‘ਚ ਹਿੱਸਾ ਲੈਣ ਵਾਲਾ 40 ਸਾਲਾ ਮਨੋਜ ਵਿਸ਼ਵਕਰਮਾ ਰਿਸ਼ਤੇਦਾਰਾਂ ਨਾਲ ਡਾਂਸ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਨੋਜ, ਜੋ ਜੋਸ਼ ਨਾਲ ਸਾਰਿਆਂ ਨਾਲ ਨੱਚ ਰਿਹਾ ਸੀ, ਅਚਾਨਕ ਠੋਕਰ ਖਾ ਕੇ ਜ਼ਮੀਨ ‘ਤੇ ਡਿੱਗ ਗਿਆ। ਮਨੋਜ ਨੂੰ ਹੇਠਾਂ ਡਿੱਗਦੇ ਦੇਖ ਉੱਥੇ ਮੌਜੂਦ ਔਰਤਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਤੁਰੰਤ ਮਨੋਜ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਮਨੋਜ ਦੀ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।