ਲੁਧਿਆਣਾ ਵਿਚ ਅੱਜ ਭਾਰਤ ਪੇਪਰਸ ਲਿਮਟਿਡ ਵਿਚ ਈਡੀ ਨੇ ਛਾਪਾ ਮਾਰਿਆ ਹੈ। ਪੇਪਰਸ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਬਾਅਦ ਕਈ ਸੂਬਿਆਂ ਵਿਚ ਛਾਪੇਮਾਰੀ ਜਾਰੀ ਹੈ। ਈਡੀ ਦੀ ਟੀਮ ਨੇ ਜੰਮੂ-ਕਸ਼ਮੀਰ, ਪੰਜਾਬ ਤੇ ਯੂਪੀ ਵਿਚ 9 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਸਤੰਬਰ 2006ਵਿਚ ਭਾਰਤ ਪੇਪਰਸ ਲਿਮਟਿਡ ਨੇ ਜੰਮੂ ਤੇ ਲੁਧਿਆਣਾ ਵਿਚ ਪੇਪਰ ਬੋਰਡ ਪੈਕੇਜਿੰਗ ਉਦਯੋਗ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਖਿਲਾਫ ਦੋਸ਼ ਹੈ ਕਿ ਉਸ ਦੇ ਡਾਇਰੈਕਟਰਾਂ ਨੇ ਕਈ ਬੈਂਕਾਂ ਦੇ ਨਾਲ ਲਗਭਗ 200 ਕਰੋੜ ਦੀ ਧੋਖਾਦੇਹੀ ਨੂੰ ਅੰਜਾਮ ਦਿੱਤਾ। ਭਾਰਤ ਪੇਪਰਸ ਲਿਮਟਿਡ ਦੇ ਡਾਇਰੈਕਟਰ ਰਾਜਿੰਦਰ ਕੁਮਾਰ, ਪ੍ਰਵੀਨ ਕੁਮਾਰ, ਬਲਜਿੰਦਰ ਸਿੰਘ, ਅਨਿਲ ਕੁਮਾਰ ਤੇ ਅਨਿਲ ਕਸ਼ਯੱਪ ਹਨ।
11 ਨਵੰਬਰ 2022 ਨੂੰ ਭਾਰਤ ਪੇਪਰਸ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰ ਪ੍ਰਵੀਨ ਅਗਰਵਾਲ ਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਬੈਂਕ ਗਬਨ ਦੇ ਮਾਮਲੇ ਵਿਚ ਜੰਮੂ ਸਥਿਤ ਕਠੂਆ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਐੱਸਬੀਆਈ ਬੈਂਕ ਦੀ ਲੁਧਿਆਣਾ ਬ੍ਰਾਂਚ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ 87.88 ਕਰੋੜ ਦੇ ਕਰਜ਼ੇ ਦਾ ਘਪਲਾ ਕੀਤਾ ਹੈ।
ਸੀਬੀਆਈ ਅਧਿਕਾਰੀਆਂ ਮੁਤਾਬਕ ਲੁਧਿਆਣਾ ਦੀ ਸਟੇਟ ਬੈਂਕ ਦੀ ਬ੍ਰਾਂਚ ਦੀ ਸ਼ਿਕਾਇਤ ‘ਤੇ ਸਾਲ 2020 ਵਿਚ ਭਾਰਤ ਪੇਪਰਸ ਮਿੱਲ ਤੇ ਉਸ ਦੇ ਡਾਇਰੈਕਟਰਾਂ ਸਣੇ ਹੋਰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਭਾਰਤ ਪੇਪਰ ਮਿੱਲ ਕਠੂਆ ਦੇ ਲੰਗੇਟ ਵਿਚ 400 ਕਨਾਲ ਜ਼ਮੀਨ ਵਿਚ ਲੱਗੀ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਮੰਦੀ ਕਾਰਨ ਇਹ ਇਕਾਈ ਲਗਭਗ 16 ਸਾਲ ਪਹਿਲਾਂ ਬੰਦ ਹੋ ਗਈ ਸੀਤੇ ਇਸ ਦੀ ਮਸ਼ੀਨਰੀ ਵੀ ਵੇਚੀ ਜਾ ਚੁੱਕੀ ਹੈ। ਹਾਲਾਂਕਿ ਬੈਂਕ ਨੇ ਕਾਫੀ ਸਾਲ ਪਹਿਲਾਂ ਕੰਪਨੀ ਦੇ ਡਿਫਾਲਟ ਹੋਣ ‘ਤੇ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸਾਲ 2006 ਵਿਚ ਕੰਪਨੀ ਨੇ ਲਗਭਗ 200 ਕਰੋੜ ਦਾ ਨਿਵੇਸ਼ ਪਹਿਲੇ ਪੜਾਅ ਵਿਚ ਤੇ ਦੂਜੇ ਪੜਾਅ ਵਿਚ ਫਿਰ ਤੋਂ 200 ਕਰੋੜ ਨਿਵੇਸ਼ਕਰਨ ਦਾ ਦਾਅਵਾ ਕੀਤਾ ਸੀ ਪਰ ਦੋ ਸਾਲ ਦੇ ਅੰਦਰ ਹੀ ਕੰਪਨੀ ਨੇ ਕਠੂਆ ਸਥਿਤ ਇਕਾਈ ਨੂੰ ਤਾਲਾ ਲਗਾ ਦਿੱਤਾ।
ਇਹ ਵੀ ਪੜ੍ਹੋ : ਰਾਮ ਭਗਤਾਂ ਲਈ ਖ਼ੁਸ਼ਖਬਰੀ, ਚੰਡੀਗੜ੍ਹ ਤੋਂ ਅਯੁੱਧਿਆ ਲਈ ਚੱਲਣਗੀਆਂ ਬੱਸਾਂ, ਜਾਣੋ ਰੂਟ ਤੇ ਕਿਰਾਇਆ
ਇਸ ਪ੍ਰਾਜੈਕਟ ਨੂੰ ਚਲਾਉਣ ਲਈ ਲੁਧਿਆਣਾ ਵਿਚ ਸਟੇਟ ਬੈਂਕ ਦੀ ਬ੍ਰਾਂਚ ਤੋਂ ਲੋਨ ਲਿਆ ਗਿਆ ਸੀ। ਕੰਪਨੀ ਦੀ ਇਕ ਇਕਾਈ ਸਾਂਬਾ ਦਾ ਉਦਯੋਗਿਕ ਖੇਤਰ ਵਿਚ ਵੀ ਹੈ। ਬੈਂਕ ਦਾ ਦੋਸ਼ ਹੈ ਕਿ SBI ਦੇ ਅਣਪਛਾਤੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖਾਦੇਹੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ 87.88 ਕਰੋੜ ਰੁਪਏ ਦਾ ਕਰਜ਼ੇ ਸਣੇ ਲਗਭਗ 121.13 ਕਰੋੜ ਦਾ ਬਣ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ –