ਚੋਣ ਕਮਿਸ਼ਨਰ ਅਰੁਣ ਗੋਇਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਅਰੁਣ ਗੋਇਲ ਦਾ ਅਸਤੀਫਾ 9 ਮਾਰਚ 2024 ਤੋਂ ਪ੍ਰਭਾਵੀ ਹੈ। ਗੋਇਲ ਜਿਨ੍ਹਾਂ ਨੂੰ 21 ਨਵੰਬਰ 2022 ਨੂੰ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਪਹਿਲਾਂ ਭਾਰਤ ਸਰਕਾਰ ਵਿਚ ਭਾਰੀ ਉਦਯੋਗ ਮੰਤਰਾਲੇ ਦੇ ਸਕੱਤਰ ਵਜੋਂ ਕੰਮ ਕੀਤਾ ਸੀ। ਉਨ੍ਹਾਂ ਨੇ ਪਹਿਲਾਂ ਭਾਰਤ ਸਰਕਾਰ ਵਿਚ ਹੈਵੀ ਇੰਡਸਟਰੀ ਮਨਿਸਟਰੀ ਦੇ ਸਕੱਤਰ ਵਜੋਂ ਕੰਮ ਕੀਤਾ ਸੀ। ਸੰਸਕ੍ਰਿਤ ਮੰਤਰਾਲੇ ਵਿਚ ਵੀ ਉਨ੍ਹਾਂ ਨੇ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਦੇ ਅਚਾਨਕ ਅਸਤੀਫੇ ਦੇ ਬਾਅਦ ਮੁੱਖ ਚੋਣ ਕਮਿਸ਼ਨ ‘ਤੇ ਪੂਰੀ ਜ਼ਿੰਮੇਵਾਰੀ ਆ ਗਈ ਹੈ।
ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸਾਬਕਾ ਅਧਿਕਾਰੀ ਅਰੁਣ ਗੋਇਲ ਨੂੰ ਨਵੰਬਰ 2022 ਵਿਚ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਸਮੇਂ ਸਵੈਇੱਛਾ ਨਾਲ ਰਿਟਾਇਰਮੈਂਟ ਲਈ ਸੀ। ਗੋਇਲ 1985 ਬੈਚ ਦੇ ਪੰਜਾਬ ਕੇਡਰ ਦੇ ਅਧਿਕਾਰੀ ਸਨ। ਉਹ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨਾਲ ਚੋਣ ਕਮਿਸ਼ਨ ਦਾ ਹਿੱਸਾ ਬਣੇ ਸਨ। ਉਹ 2027 ਤੱਕ ਚੋਣ ਕਮਿਸ਼ਨ ਵਿਚ ਰਹਿ ਸਕਦੇ ਸਨ।
ਇਹ ਵੀ ਪੜ੍ਹੋ : ਭਾਰਤ ਸਰਕਾਰ ਵਲੋਂ ਸੁਖਵਿੰਦਰ ਸਿੰਘ ਬਿੰਦਰਾ ਨੂੰ ਰਾਸ਼ਟਰੀ ਸਮਾਜਿਕ ਰੱਖਿਆ ਵਿਭਾਗ (NISD) ਦਾ ਮੈਂਬਰ ਕੀਤਾ ਗਿਆ ਨਿਯੁਕਤ
ਅਰੁਣ ਗੋਇਲ ਨੇ ਜਦੋਂ ਇਸ ਜ਼ਿੰਮੇਵਾਰੀ ਨੂੰ ਸੰਭਾਲਿਆ ਸੀ ਉਹ ਅਗਲੇ ਮੁੱਖ ਚੋਣ ਕਮਿਸ਼ਨਰ ਬਣਨ ਦੇ ਪ੍ਰਬਲ ਦਾਅਵੇਦਾਰ ਸਨ। ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਕਾਰਜਕਾਲ ਫਰਵਰੀ 2025 ਤੱਕ ਹੈ। ਕਾਨੂੰਨ ਮੁਤਾਬਕ ਚੋਣ ਕਮਿਸ਼ਨਰ ਜਾਂ ਮੁੱਖ ਚੋਣ ਕਮਿਸ਼ਨ ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲਾ ਵਿਅਕਤੀ 6 ਸਾਲ ਜਾਂ ਫਿਰ 65 ਸਾਲ ਦੀ ਉਮਰ ਤੱਕ ਅਹੁਦੇ ‘ਤੇ ਰਹੇਗਾ। ਅਜਿਹੇ ਵਿਚ ਅਰੁਣ ਗੋਇਲ ਦਸੰਬਰ 2027 ਤੱਕ ਚੋਣ ਕਮਿਸ਼ਨ ਵਿਚ ਰਹਿ ਸਕਦੇ ਸਨ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: