ਲੁਧਿਆਣਾ ਵਿਚ 7 ਸਾਲ ਤੋਂ ਬਣ ਰਿਹਾ ਐਲੀਵੇਟਿਡ ਰੋਡ ਪੂਰਾ ਖੁੱਲ੍ਹ ਜਾਵੇਗਾ। ਲੋਕ ਹੁਣ ਚੁੰਗੀ ਤੋਂ ਬੱਸ ਸਟੈਂਡ ਤੱਕ ਜਾਣ ਲਈ ਕੁੱਲ 7 ਮਿੰਟ ਲੱਗਣਗੇ। ਇਹ ਪੁਲ ਕਾਂਗਰਸ ਸਰਕਾਰ ਦੇ ਸਮੇਂ ਵਿਚ ਸ਼ੁਰੂ ਹੋਇਆ ਸੀ ਤੇ ਆਪ ਸਰਕਾਰ ਦੇ ਸਮੇਂ ਪੂਰਾ ਹੋਇਆ ਹੈ।
ਸੜਕ ਦੇ ਹੇਠਾਂ ਬਣਨ ਵਾਲੇ ਸੜਕ ਤੇ ਫੁੱਟਪਾਥ ਦਾ ਕੰਮ ਅਜੇ ਜਾਰੀ ਹੈ।ਅੱਜ ਤੋਂ ਲਗਭਗ 15 ਲੱਖ ਦੀ ਆਬਾਦੀ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਪਹਿਲਾਂ ਇਸ ਪੁਲ ਨੂੰ ਜਨਵਰੀ ਵਿਚ ਸ਼ੁਰੂ ਕੀਤਾ ਜਾਣਾ ਸੀ ਪਰ ਕੰਮ ਅਧੂਰਾ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ ਸੀ। ਐਲੀਵੇਡਿਟ ਰੋਡ ਦੀ ਚੌੜਾਈ 25 ਮੀਟਰ ਹੈ ਜਿਸ ਤੋਂ ਪੌਣੇ ਮੀਟਰ ਦਾ ਸੈਂਟਰਵਰਜ ਤੇ ਬਾਕੀ 24.25 ਮੀਟਰ ਚੌੜੀ ਸੜਕ ਹੈ।ਇਸ ਪੁਲ ਦਾ ਨਿਰਮਾਣ ਕੰਮ 10 ਅਕਤੂਬਰ 2017 ਨੂੰ ਸ਼ੁਰੂ ਕੀਤਾ ਗਿਆ ਸੀ। ਪੁਲ ‘ਤੇ ਮੀਂਹ ਦੇ ਪਾਣੀ ਦੀ ਨਿਕਸਾਨੀ ਲਈ ਵਾਟਰ ਹਾਰਵੈਸਟਿੰਗ ਸਿਸਟਮ ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਿਮਾਚਲ ਦੇ ਡਿਪਟੀ CM ਮੁਕੇਸ਼ ਅਗਨੀਹੋਤਰੀ ਦੀ ਪਤਨੀ ਦਾ ਦਿਹਾਂਤ, CM ਸੁਖਵਿੰਦਰ ਸੁੱਖੂ ਨੇ ਪ੍ਰਗਟਾਇਆ ਦੁੱਖ
ਫਲਾਈਓਵਰ ਦੇ ਕੁੱਲ 192 ਪਿੱਲਰ ਹਨ। ਹਰੇਕ ਪੰਜ ਪਿਲਰਾਂ ਵਿਚ ਇਕ ਵਾਟਰ ਰਿਚਾਰਜ ਵੇਲ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਅਨੁਮਾਨ ਹੈ ਕਿ ਇਸ ਨਾਲ ਹਰ ਸਾਲ ਮੀਂਹ ਦਾ ਲਗਭਗ 15 ਕਰੋੜ ਲੀਟਰ ਪਾਣੀ ਜ਼ਮੀਨ ਦੇ ਅੰਦਰ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –