ਮਹਾਰਾਸ਼ਟਰ ਦੇ ਸਾਬਕਾ ਸੀਐੱਮ ਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਮਨੋਹਰ ਜੋਸ਼ੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਆਖਰੀ ਸਾਹ ਲਏ ਜਿਥੇ ਉਨ੍ਹਾਂ ਨੂੰ ਹਾਰਟ ਅਟੈਕ ਦੇ ਬਾਅਦ ਭਰਤੀ ਕਰਾਇਆ ਗਿਆ ਸੀ। 21 ਫਰਵਰੀ ਨੂੰ ਮਨੋਹਰ ਜੋਸ਼ੀ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਸੀ ਪਰ ਅੱਜ ਸਵੇਰੇ 3.02 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ।
ਮਨੋਹਰ ਜੋਸ਼ੀ ਦੀ ਮ੍ਰਿਤਕ ਦੇਹ ਦੁਪਿਹਰ 11 ਵਜੇ ਤੋਂ 2 ਵਜੇ ਰੂਪਾਰੇਲ ਕਾਲਜ, ਮਾਟੁੰਗਾ ਪੱਛਮ ਵਿਚ ਉਨ੍ਹਾਂ ਦੀ ਮੌਜੂਦਾ ਰਿਹਾਇਸ਼ ‘ਤੇ ਅੰਤਿਮ ਦਰਸ਼ਨ ਲਈ ਰੱਖੀ ਜਾਵੇਗੀ। ਰਾਜਕੀ ਸਨਮਾਨ ਦੇ ਨਾਲ ਦਾਦਰ ਸ਼ਮਸ਼ਾਨਘਾਟ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਲਗਭਗ 5 ਦਹਾਕਿਆਂ ਤੱਕ ਸਿਆਸਤ ਵਿਚ ਸਰਗਰਮ ਰਹਿਣ ਵਾਲੇ ਮਨੋਹਰ ਜੋਸ਼ੀ ਸੂਬੇ ਦੇ ਮੁੱਖ ਮੰਤਰੀ ਵੀ ਰਹੇ। ਉਨ੍ਹਾਂ ਦਾ ਸਿਆਸੀ ਜੀਵਨ ਮੁੰਬਈ ਨਗਰ ਨਿਗਮ ਦੇ ਕੌਂਸਲਰ ਵਜੋਂ ਸ਼ੁਰੂ ਹੋਇਆ ਸੀ ਜਿਸ ਦੇ ਬਾਅਦ ਉਹ ਮਹਾਪੌਰ, ਵਿਧਾਨ ਪ੍ਰੀਸ਼ਦ ਮੈਂਬਰ, ਵਿਧਾਇਕ ਲੋਕ ਸਭਾ ਤੇ ਰਾਜ ਸਭਾ ਸਾਂਸਦ ਤੇ ਕੇਂਦਰੀ ਮੰਤਰੀ ਤੱਕ ਬਣੇ ਤੇ ਫਿਰ ਬਾਅਦ ਵਿਚ NDA ਸਰਕਾਰ ਦੌਰਾਨ ਲੋਕ ਸਭਾ ਪ੍ਰਧਾਨ ਵੀ ਰਹੇ।
ਇਹ ਵੀ ਪੜ੍ਹੋ : SKM ਦਾ ਐਲਾਨ-’26 ਫਰਵਰੀ ਨੂੰ ਕੱਢਿਆ ਜਾਵੇਗਾ ਟ੍ਰੈਕਟਰ ਮਾਰਚ, 14 ਮਾਰਚ ਨੂੰ ਦਿੱਲੀ ‘ਚ ਹੋਵੇਗੀ ਮਹਾਪੰਚਾਇਤ’
ਮੂਲ ਤੌਰ ਤੋਂ ਮਹਾਰਾਸ਼ਟਰ ਦੇ ਬੀਡ ਦੇ ਰਹਿਣ ਵਾਲੇ ਮਨੋਹਰ ਜੋਸ਼ੀ ਦਾ ਜਨਮ 2 ਦਸੰਬਰ 1937 ਨੂੰ ਰਾਏਗੜ੍ਹ ਜ਼ਿਲ੍ਹੇ ਦੇ ਨੰਦਗੀ ਪਿੰਡ ਵਿਚ ਹੋਇਆ ਸੀ। ਉਹ RSS ਨਾਲ ਜੁੜੇ ਤੇ ਫਿਰ ਸ਼ਿਵਸੈਨਾ ਵਿਚ ਸ਼ਾਮਲ ਹੋਏ ਗਏ। ਪਹਿਲੇ ਕੌਂਸਲਰ ਤੇ ਫਿਰ 70 ਦੇ ਦਹਾਕੇ ਵਿਚ ਪਹਿਲੀ ਵਾਰ ਵਿਧਾਨ ਪ੍ਰੀਸ਼ਦ ਮੈਂਬਰ ਚੁਣੇ ਗਏ। ਮਨੋਹਰ ਜੋਸ਼ੀ 14 ਮਾਰਚ 1995 ਨੂੰ ਮੁੱਖ ਮੰਤਰੀ ਬਣੇ ਤੇ 31 ਜਨਵਰੀ 1999 ਤੱਕ ਇਸ ਅਹੁਦੇ ‘ਤੇ ਰਹੇ। ਇਸ ਤਰ੍ਹਾਂ ਮਨੋਹਰ ਜੋਸ਼ੀ ਨੇ 3 ਸਾਲ 323 ਦਿਨ ਕਾਰਜਭਾਲ ਸੰਭਾਲਿਆ ਪਰ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇ।