ਪੰਜਾਬ ਵਿਚ ਹੁਣ ਅਪਰਾਧੀਆਂ ਤੇ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਪੰਜਾਬ ਪੁਲਿਸ ਨੇ ਸੂਬੇ ਵਿਚ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਤਹਿਤ ਸਰਹੱਦੀ ਪਿੰਡਾਂ ਵਿਚ 575 ਕੈਮਰੇ ਲਗਾਏ ਜਾਣਗੇ ਜੋ ਕਿ ਤਸਕਰਾਂਤੇ ਅਪਰਾਧੀਆਂ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣਗੇ।
ਸੂਬੇ ਦੇ 6 ਜ਼ਿਲ੍ਹੇ ਸਿੱਧੇ ਪਾਕਿਸਤਾਨ ਨਾਲ ਲੱਗਦੇ ਹਨ। 560 ਕਿਲੋਮੀਟਰ ਲੰਬੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ। ਪਿਛਲੇ ਸਮੇਂ ਇਨ੍ਹਾਂ ਖੇਤਰਾਂ ਵਿਚ ਡਰੱਗ ਤਸਕਰੀ ਨੂੰ ਲੈ ਕੇ ਅਪਰਾਧਕ ਵਾਰਦਾਤਾਂ ਵਧੀਆਂ ਹਨ। ਦੂਜੇ ਪਾਸੇ ਸਰਹੱਦ ਤੋਂ ਆਉਣ ਵਾਲੇ ਡ੍ਰੋਨ ਵੀ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ। ਅਜਿਹੇ ਵਿਚ ਕਾਫੀ ਸਮੇਂ ਤੋਂ ਇਸ ਚੀਜ਼ ‘ਤੇ ਪਲਾਨ ਤਿਆਰ ਕੀਤਾ ਜਾ ਰਿਹਾ ਸੀ ਜਿਸ ਦੇ ਬਾਅਦ ਇਸ ਪ੍ਰੈਾਜੈਕਟ ਨੂੰ ਅੱਗੇ ਵਧਾਇਆ ਜਾਵੇਗਾ। ਸਰਹੱਦੀ ਖੇਤਰਾਂ ਨਾਲ ਜੁੜੇ ਪ੍ਰਾਜੈਕਟਾਂ ਲਈ 20 ਕਰੋੜ ਦੀ ਰਕਮ ਮਨਜ਼ੂਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਤੋਂ ਮਾਘੀ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਸ਼ਰਧਾਲੂ ਹੋ ਸਕਦੇ ਹਨ ਨਤਮਸਤਕ
ਪੰਜਾਬ ਪੁਲਿਸ ਵੱਲੋਂ ਲਗਾਏ ਜਾਣ ਵਾਲੇ ਕੈਮਰੇ ਕੁਝ ਵੱਖ ਹਨ ਜਿਸ ਤਰ੍ਹਾਂ ਸੂਬੇ ਦੇ ਵੱਡੇ ਸ਼ਹਿਰਾਂ ਵਿਚ ਹਾਈਟੈੱਕ ਕੈਮਰੇ ਲਗਾਏ ਜਾ ਰਹੇ ਹਨ ਉਸੇ ਤਰਜ ‘ਤੇ ਇਹ ਪ੍ਰਾਜੈਕਟ ਅੱਗੇ ਵਧੇਗਾ। ਇਨ੍ਹਾਂ ਕੈਮਰਿਆਂ ਵਿਚ ਫੇਸ ਡਿਟੈਕਸ਼ਨ ਐਂਡ ਆਟੋਮੈਟਿਕ ਨੰਬਰ ਪਲੇਟ ਰੇਕੋਗਨੇਸ਼ਨ ਦੀ ਸਹੂਲਤ ਹੋਵੇਗੀ। ਇਹ ਕੈਮਰੇ ਚੱਲਦੀ ਕਾਰ ਦਾ ਨੰਬਰ ਨੋਟ ਕਰਨ ਤੋਂ ਲੈ ਕੇ ਗੱਡੀ ਸਵਾਰ ਦਾ ਚਿਹਰਾ ਪਛਾਣਨ ਵਿਚ ਸਮਰੱਥ ਹੋਣਗੇ। ਦੂਜੇ ਪਾਸੇਪੁਲਿਸ ਕੋਲ ਕੰਟਰੋਲ ਰੂਮ ਵਿਚ ਤੁਰੰਤ ਇਨ੍ਹਾਂ ਦਾ ਰਿਕਾਰਡ ਜਾਏਗਾ। ਇਸ ਲਈ ਇੰਟਰਨੈੱਟ ਦੀ ਸਹੂਲਤ ਰਹੇਗੀ। ਨਾਲ ਹੀ ਪੰਜਾਬ ਪੁਲਿਸ ਵੱਲੋਂ ਇਸ ਲਈ ਸਪੈਸ਼ਲ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਇਸ ਲਈ ਨੋਡਲ ਅਫਸਰ ਤਾਇਨਾਤ ਰਹਿਣਗੇ। ਕੈਮਰਿਆਂ ਦੀ ਜੋ ਰਿਕਾਰਡਿੰਗ ਪੁਲਿਸ ਨੂੰ ਸ਼ੱਕੀ ਲੱਗੇਗੀ, ਪੁਲਿਸ ਵੱਲੋਂ ਤੁਰੰਤ ਉਸਨੂੰ ਅੱਗੇ ਟੀਮਾਂ ਵਿਚ ਸ਼ੇਅਰ ਕਰਕੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –