ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਜਿਥੇ ਗੰਨੇ ਦੇ ਬਕਾਏ ਦੇ ਨਾਲ-ਨਾਲ ਹੋਰ ਵੀ ਮੁਸ਼ਕਲਾਂ ‘ਤੇ ਗੱਲਬਾਤ ਹੋਈ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਮਿੱਲ ਵਿਚ ਫਸੇ ਪੈਸੇ ਵਿਚੋਂ 23 ਕਰੋੜ 95 ਲੱਖ ਸਰਕਾਰ ਨੂੰ ਮਿਲ ਚੁੱਕਿਆ ਹੈ ਜਿਹਦੇ ਨਾਲ ਕਿਸਾਨਾਂ ਦੀ ਬਹੁਤ ਸਾਰੀ ਰਕਮ ਦਾ ਭੁਗਤਾਨ ਕੀਤਾ ਜਾਏਗਾ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦਾ 50 ਕਰੋੜ ਤੋਂ ਉਪਰ ਬਕਾਇਆ ਬਾਕੀ ਹੈ, ਜਿਸ ਬਾਰੇ ਸਰਕਾਰ ਜਲਦ ਹੀ ਕੋਈ ਫੈਸਲਾ ਲਵੇਗੀ। ਉਨ੍ਹਾਂ ਕਿਹਾ ਸਰਕਾਰ ਕਿਤੇ ਵੀ ਕਿਸਾਨਾਂ ਦਾ ਘਾਟਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਗੰਨਾ ਮਿੱਲ ਸਰਕਾਰ ਖੁਦ ਵੀ ਚਲਾ ਸਕਦੀ ਹੈ
ਵੀਡੀਓ ਲਈ ਕਲਿੱਕ ਕਰੋ -: