ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਫਰਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਆਪਣੀ ਪੂਰੀ ਰਣਨੀਤੀ ਦੀ ਕੱਲੀ-ਕੱਲੀ ਗੱਲ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ 26 ਫਰਵਰੀ ਨੂੰ ਦੇਸ਼ ਭਰ ਦੀਆਂ ਸੜਕਾਂ ‘ਤੇ ਟ੍ਰੈਕਟਰ ਹੀ ਟਰੈਕਟਰ ਹੋਣਗੇ।
ਟਿਕੈਤ ਨੇ ਕਿਹਾ ਕਿ ਭਲਕੇ ਕਿਸਾਨ ਆਗੂਆਂ ਵੱਲੋਂ ਦਿੱਲੀ ਟ੍ਰੈਕਟਰ ਲਿਜਾਣ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ 26 ਫਰਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਪਰ ਇਹ ਮਾਰਚ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਕੱਢਿਆ ਜਾਵੇਗਾ ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਪ੍ਰਦਰਸ਼ਨ ਇਸ ਤਰ੍ਹਾਂ ਦਾ ਹੋਵੇ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਇਕ ਲਾਈਨ ਬਣਾ ਕੇ ਟਰੈਕਟਰ ਖੜ੍ਹੇ ਕੀਤੇ ਜਾਣਗੇ।
ਹਰਿਦੁਆਰ ਰੋਡ, ਸਹਾਰਨਪੁਰ ਰੋਡ, ਮੁਰਾਦਾਬਾਦ ਰੋਡ ਜਿੰਨੀਆਂ ਵੀ ਸੜਕਾਂ ਹਨ ਜਿਥੇ ਵੀ ਤੁਸੀਂ ਵਿਰੋਧ ਕਰ ਸਕਦੇ ਹੋ ਸ਼ਾਂਤੀਪੂਰਵਕ ਤਰੀਕੇ ਨਾਲ ਪ੍ਰਦਰਸ਼ਨ ਕਰੋ। ਖਾਣਾ ਆਪਣਾ ਨਾਲ ਲੈ ਕੇ ਆਓ ਤੇ ਉਥੇ ਬੈਠ ਕੇ ਖਾਓ। ਉਨ੍ਹਾਂ ਕਿਹਾ ਕਿ ਸਾਡਾ ਪ੍ਰਦਰਸ਼ਨ ਭਲਕੇ 11 ਵਜੇ ਤੋਂ 4 ਵਜੇ ਤੱਕ ਦਾ ਹੋਵੇਗਾ। ਇਹ ਸਾਡਾ ਵਿਰੋਧ ਕਰਨ ਦਾ ਨਵਾਂ ਤਰੀਕਾ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚ MSP, ਅਗਨੀਵੀਰ ਜਾਂ ਟਰੱਕ ਡਰਾਈਵਰਾਂ ਖਿਲਾਫ ਬਣਾਏ ਗਏ ਕਾਨੂੰਨ ਦਾ ਵਿਰੋਧ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਟਰੈਕਟਰ ਕੇਐੱਮਪੀ ਤੋਂ ਬਾਹਰ ਰਹਿਣਗੇ। ਉਸ ਦੇ ਅੰਦਰ ਨਹੀਂ ਜਾਣਗੇ। ਆਗਰੇ ਵਾਲਾ ਹਾਈਵੇ ਬਹੁਤ ਖਤਰਨਾਕ ਵਾਲਾ ਹੈ, ਉਥੇ ਟਰੈਕਟਰ ਨਾ ਲਗਾਉਣ।
ਇਹ ਵੀ ਪੜ੍ਹੋ : ‘ਮੈਂ ਚਾਹੁੰਦਾ ਹਾਂ ਹਿੰਦੋਸਤਾਨ ਦੇ ਨੌਜਵਾਨ ਅਜਿਹਾ ਸਾਮਾਨ ਬਣਾਉਣ, ਜਿਸ ਨੂੰ ਚੀਨ ਦੇ ਲੋਕ ਖਰੀਦਣ’ : ਰਾਹੁਲ ਗਾਂਧੀ
ਟਿਕੈਤ ਨੇ ਕਿਹਾ ਕਿ ਵਿਰੋਧ ਵੀ ਕਰੋ ਤੇ ਹਾਈਵੇ ਵੀ ਚੱਲਣ ਦਿਓ। ਸਾਡਾ ਮੁੱਖ ਉਦੇਸ਼ ਹੈ ਕਿ MSP ਦਾ ਕਾਨੂੰਨ ਬਣੇ। ਇਹ ਸਾਡਾ ਸਾਰਾ ਪ੍ਰੋਗਰਾਮ ਹੈ। ਅਸੀਂ ਕਿਸਾਨਾਂ ਦੇ ਨਾਲ ਹੈ। ਸ਼ੁਭਕਰਨ ਦੀ ਮੌਤ ‘ਤੇ ਵੀ ਰਾਕੇਸ਼ ਆਗੂ ਨੇ ਦੁੱਖ ਪ੍ਰਗਟਾਇਆ ਤੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀ ਕੋਈ ਵੀ ਮੰਦਭਾਗੀ ਘਟਨਾ ਭਵਿੱਖ ਵਿਚ ਨਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾਵਾਂਗੇ ਤੇ ਮੀਟਿੰਗਾਂ ਕਰਾਂਗੇ।