ਪੰਜਾਬ ਕੇਡਰ ਦੇ 2009 ਬੈਚ ਦੇ ਆਈਏਐੱਸ ਦੀ ਸੈਕਟਰ-24 ਸਥਿਤ ਸਰਕਾਰੀ ਰਿਹਾਇਸ਼ ‘ਤੇ ਬੀਤੀ ਰਾਤ 11.10 ਵਜੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੈਕਟਰ-11 ਦੇ ਥਾਣਾ ਇੰਚਾਰਜ ਮਲਕੀਤ ਸਿੰਘ ਸਣੇ ਸੈਕਟਰ-24 ਪੁਲਿਸ ਚੌਕੀ ਇੰਚਾਰਜ ਕੁਲਦੀਪ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ।
ਮੌਕੇ ‘ਤੇ ਫੋਰੈਂਸਿੰਕ ਮਾਹਿਰ ਵੀ ਪਹੁੰਚੇ ਤੇ ਜਾਂਚ ਲਈ ਨਮੂਨੇ ਇਕੱਠੇ ਕੀਤੇ ਗਏ। ਪੁਲਿਸ ਨੂੰ ਘਰ ਦੇ ਕਮਰੇ ਤੋਂ ਗੋਲੀ ਵੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਜਿਸ ਸਮੇਂ ਗੋਲੀ ਚੱਲੀ ਉਦੋਂ IAS ਵਰਿੰਦਰ ਕੁਮਾਰ ਸ਼ਰਮਾ ਦਾ ਪਰਿਵਾਰ ਘਰ ਵਿਚ ਹੀ ਮੌਜੂਦ ਸੀ। ਗੋਲੀ ਘਰ ਦੀ ਖਿੜਕੀ ਦੇ ਪਲਾਈ ਬੋਰਡ ਨੂੰ ਚੀਰਦੀ ਹੋਈ ਪਹਿਲੀ ਮੰਜ਼ਿਲ ‘ਤੇ ਕਮਰੇ ਦੇ ਅੰਦਰ ਵੜੀ।
ਇਹ ਵੀ ਪੜ੍ਹੋ : ਫੈਨਸ ਵੱਲੋਂ ਥੀਏਟਰ ‘ਚ ਪਟਾਕੇ ਚਲਾਉਣ ‘ਤੇ ਸਲਮਾਨ ਖਾਨ ਬੋਲੇ-‘ਖੁਦ ਨੂੰ ਤੇ ਦੂਜਿਆਂ ਨੂੰ ਖਤਰੇ ‘ਚ ਨਾ ਪਾਓ’
ਪੁਲਿਸ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਕੋਠੀ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਵੀ ਪੁੱਛਗਿਛ ਕਰ ਰਹੀ ਹੈ। ਮੌਜੂਦਾ ਸਮੇਂ ਆਈਏਐੱਸ ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਿਹਤ ਵਿਭਾਗ ਵਿਚ ਤਾਇਨਾਤ ਹਨ।
ਵੀਡੀਓ ਲਈ ਕਲਿੱਕ ਕਰੋ : –