Fourty Eight new cases : ਜਲੰਧਰ ਵਿਚ ਕੋਰੋਨਾ ਦੇ ਜਿਥੇ ਮਾਮਲੇ ਰੋਜ਼ਾਨਾ ਵਧ ਰਹੇ ਹਨ, ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਹੁੰਦਾਜਾ ਰਿਹਾ ਹੈ। ਅੱਜ ਸ਼ਨੀਵਾਰ ਨੂੰ ਫਿਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ, ਉਥੇ ਹੀ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮਰਨ ਵਾਲਾ ਵਿਅਕਤੀ ਦਾ ਇਲਾਜ ਮਿਲਟਰੀ ਹਸਪਤਾਲ ਵਿਚ ਚੱਲ ਰਿਹਾ ਸੀ, ਜਿਸ ਨੇ ਅੱਜ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2959 ਤੱਕ ਪਹੁੰਚ ਗਈ ਹੈ, ਉਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 76 ਹੋ ਗਿਆ ਹੈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਮਿਲੇ ਮਾਮਲਿਆਂ ਵਿਚ ਪੰਜਾਬ ਪੁਲਿਸ ਸੀਆਈਏ ਸਟਾਫ ਦੇ ਛੇ ਮੁਲਾਜ਼ਮ ਅਤੇ ਲੋਹੀਆਂ ਖਾਸ ਤੋਂ ਪੰਜ ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਮਾਮਲੇ ਫਿਲੌਰ, ਨਿਊ ਗੋਬਿੰਦ ਨਗਰ, ਅਮਨ ਨਗਰ, ਚੰਡੌਲੀ, ਸ਼ਾਹਕੋਟ, ਕਿਸ਼ਨਪੁਰਾ, ਰਸਤਾ ਮੁਹੱਲਾ, ਲੱਧੇਵਾਲੀ ਨਾਲ ਸਬੰਧਤ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਜ਼ਿਲ੍ਹੇ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚੋਂ ਇਕ ਹੁਸ਼ਿਆਰਪੁਰ, ਇਕ ਨਵਾਂਸ਼ਹਿਰ ਅਤੇ ਦੋ ਮਰੀਜ਼ ਜਲੰਧਰ ਦੇ ਹੀ ਸਨ। ਇਸ ਤੋਂ ਇਲਾਵਾ ਮਹਿਲਾ ਕਾਂਗਰਸ ਦੀ ਪ੍ਰਦਾਨ ਤੇ ਵਾਰਡ 20 ਦੀ ਕੌਂਸਲਰ ਜਸਲੀਨ ਸੇਠੀ,ਵਾਰਡ ਨੰਬਰ 68 ਦੀ ਕੌਂਸਲਰ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਦੋ ਨਿੱਜੀ ਡਾਕਟਰ ਅਤੇ ਸਿਵਲ ਸਰਜਨ ਆਫਿਸ ਦੀ ਸਟੇਨੋ ਸਣੇ 124 ਨਵੇਂ ਮਾਮਲੇ ਸਾਹਮਣੇ ਆਏ। ਮਰੀਜ਼ਾਂ ਵਿਚ 14 ਹੋਰ ਜ਼ਿਲ੍ਹਿਆਂ ਅਤੇ 6 ਰਿਪੀਟ ਹੋਣ ਕਾਰਨ ਜਲੰਧਰ ਤੋਂ 104 ਮਾਮਲੇ ਗਿਣੇ ਜਾਣਗੇ। ਉਥੇ ਹੀ 1325 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ, ਉਥੇ ਹੀ 77 ਨੂੰ ਠੀਕ ਹੋਣ ’ਤੇ ਛੁੱਟੀ ਦੇ ਕੇ ਘਰ ਵਿਚ ਹੀ ਆਈਸੋਲੇਸ਼ਨ ਲਈ ਭੇਜ ਦਿੱਤਾ ਗਿਆ ਸੀ।