Fraud of crores : ਪਟਿਆਲਾ : ਸਾਬਕਾ ਐਸਜੀਪੀਸੀ ਮੁਖੀ ਗੁਰਚਰਨ ਸਿੰਘ ਟੌਹੜਾ ਦੀ ਧੀ ਤੇ ਐਸਜੀਪੀਸੀ ਮੈਂਬਰ ਕੁਲਦੀਪ ਕੌਰ ਟੌਹੜਾ ਦੇ ਨਾਲ ਕੁਝ ਲੋਕਾਂ ਨੇ ਉਨ੍ਹਾਂ ਦੇ ਮਾਪਿਆਂ ਦੇ ਸ਼ੇਅਰ ਰਿਨਿਊ ਕਰਨ ਦੇ ਨਾਂ ‘ਤੇ 1.5 ਕਰੋੜ ਰੁਪਏ ਦੀ ਠੱਗੀ ਮਾਰ ਲਈ । ਕਈ ਕਿਸ਼ਤਾਂ ਵਿਚ ਕਰੋੜਾਂ ਰੁਪਏ ਠੱਗੀ ਦੀ ਸ਼ਿਕਾਇਤ ਉਨ੍ਹਾਂ ਦੇ ਬੇਟੇ ਹਰਿੰਦਰਪਾਲ ਟੌਹੜਾ ਨਿਵਾਸੀ ਹੀਰਾ ਨਗਰ ਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤ ਵਿਚ ਉਨ੍ਹਾਂ ਨੇ ਕਿਹਾ ਕਿ ਸਾਈਬਰ ਠੱਗਾਂ ਨੇ ਉਸ ਦੀ ਮਾਂ ਨਾਲ 1 ਕਰੋੜ 53 ਲੱਖ 85 ਹਜ਼ਾਰ 142 ਰੁਪਏ ਦੀ ਠੱਗੀ ਮਾਰੀ ਸੀ। ਪੁਲਿਸ ਨੇ 15 ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ ਤੇ ਉਨ੍ਹਾਂ ਦੀ ਬੈਂਕ ਡਿਟੇਲ ਖੰਗਾਲੀ ਜਾ ਰਹੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ।
ਹਰਿੰਦਰ ਨੇ ਦੱਸਿਆ ਕਿ 2017 ਵਿਚ ਉਸ ਦੀ ਮਾਂ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਕਿਹਾ ਕਿ ਉਸ ਦੇ ਮਾਪਿਆਂ ਦੇ ਵੱਖ ਵੱਖ ਕੰਪਨੀਆਂ ਵਿਚ ਕਰੋੜਾਂ ਰੁਪਏ ਦੇ ਸ਼ੇਅਰਾਂ ਦਾ ਪੈਸਾ ਉਨ੍ਹਾਂ ਦੇ ਖਾਤੇ ‘ਚ ਪਵਾਉਣਗੇ। ਉਨ੍ਹਾਂ ਨੂੰ ਰਿਨਿਊ ਕਰਨ ਦੇ ਬਹਾਨੇ ਠੱਗ 2-2 ਲੱਖ ਰੁਪਏ ਆਪਣੇ ਅਕਾਊਂਟ ‘ਚ ਪਾ ਕੇ ਉਨ੍ਹਾਂ ਨਾਲ ਧੋਖਾ ਕਰਦੇ ਰਹੇ। ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਬੈਂਕਰਾਂ ਤੋਂ ਇਲਾਵਾ 13 ਬੈਂਕ ਖਾਤਾ ਧਾਰਕਾਂ ਅਤੇ ਦੋ ਮੋਬਾਈਲ ਨੰਬਰ ਧਾਰਕਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਮਾਂ ਨਾਲ ਹੋਈ ਧੋਖਾਧੜੀ ਬਾਰੇ ਅਜੇ 3 ਮਹੀਨੇ ਪਹਿਲਾਂ ਹੀ ਪਤਾ ਲੱਗਿਆ ਸੀ। ਕੁਝ ਸਮੇਂ ਤੋਂ, ਠੱਗਾਂ ਨੇ ਕੋਈ ਫੋਨ ਨਹੀਂ ਕੀਤਾ ਪਰ ਲਗਭਗ 7-8 ਮਹੀਨੇ ਫਿਰ ਤੋਂ ਦੋਸ਼ੀ ਉਨ੍ਹਾਂ ਦੀ ਮਾਂ ਨਾਲ ਫਿਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤੇ ਪੁਲਿਸ ਵੱਲੋਂ ਹੁਣ 15 ਵਿਅਕਤੀਆਂ ਖਿਲਾਫ ਧਾਰਾ 420 ਅਤੇ 120 ਬੀ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।