ਕੋਲਕਾਤਾ ਵਿੱਚ ਪੁਲਿਸ ਐਨਕਾਊਂਟਰ ਦੌਰਾਨ ਮਾਰੇ ਗਏ ਜਸਪ੍ਰੀਤ ਸਿੰਘ ਜੱਸੀ ਖਰੜ ਦੀ ਪਤਨੀ ਲਵਪ੍ਰੀਤ ਉਸਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏਗੀ। ਲੰਬੀ ਸੁਣਵਾਈ ਤੋਂ ਬਾਅਦ ਮੁਹਾਲੀ ਅਦਾਲਤ ਨੇ ਇਸ ਦੀ ਇਜਾਜ਼ਤ ਦੇ ਦਿੱਤੀ।
ਹਾਲਾਂਕਿ ਲਵਪ੍ਰੀਤ ਦੀ ਜ਼ਮਾਨਤ ਪਟੀਸ਼ਨ ‘ਤੇ ਵੀ 15 ਨੂੰ ਇੱਕ ਵਾਰ ਫਿਰ ਸੁਣਵਾਈ ਹੋਵੇਗੀ। ਲਵਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਵੀ ਪੁਲਿਸ ਜਾਂਚ ‘ਤੇ ਸਵਾਲ ਖੜੇ ਕੀਤੇ। ਪਰਿਵਾਰ ਨੇ ਕਿਹਾ ਕਿ ਪੁਲਿਸ ਲਵਪ੍ਰੀਤ ਨੂੰ 15 ਮਈ ਨੂੰ ਭਦੈਛਕਲਾਂ ਪਿੰਡ ਤੋਂ ਉਸ ਦੀ ਮਾਂ ਦੇ ਘਰੋਂ ਆਪਣੇ ਨਾਲ ਲੈ ਗਈ ਸੀ।
ਇਸ ਦੌਰਾਨ ਪੁਲਿਸ ਨੇ ਲਵਪ੍ਰੀਤ ਖਿਲਾਫ ਗੈਰ-ਜ਼ਮਾਨਤੀ ਆਈਪੀਸੀ 212, 216 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। 19 ਮਈ ਨੂੰ ਐਫਆਈਆਰ ਵਿੱਚ ਧਾਰਾ 420 ਐਫਆਈਆਰ ਵਿਚ ਸ਼ਾਮਲ ਕੀਤੀ ਗਈ ਹੈ।
ਇਸ ਦੌਰਾਨ ਉਸ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਥਰਡ ਡਿਗਰੀ ਤਸੀਹੇ ਦਿੱਤੇ ਗਏ ਹਨ। ਪਰਿਵਾਰ ਨੇ ਇੱਕ ਸੀਸੀਟੀਵੀ ਫੁਟੇਜ ਵੀ ਜਨਤਕ ਕੀਤੀ ਹੈ। ਦੱਸਣਯੋਗ ਹੈ ਕਿ ਜਗਰਾਓਂ ਦੀ ਦਾਣਾ ਮੰਡੀ ਵਿੱਚ ਦੋ ਥਾਣੇਦਾਰਾਂ ਦਾ ਕਤਲ ਕਰਨ ਵਾਲੇ ਏ ਕੈਟੇਗਰੀ ਦੇ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਬੀਤੇ ਦਿਨ ਐਨਕਾਊਂਟਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਜੈਪਾਲ ਭੁੱਲਰ ਦੇ ਰਿਸ਼ਤੇਦਾਰਾਂ ਨੇ ਐਨਕਾਊਂਟਰ ‘ਤੇ ਚੁੱਕੇ ਸਵਾਲ, ਕਿਹਾ-ਜਿਊਂਦਾ ਵੀ ਫੜ ਸਕਦੀ ਸੀ ਪੁਲਿਸ
ਜਸਪ੍ਰੀਤ ਦੇ ਘਰ ‘ਚ ਉਸ ਦੀ ਮਾਂ ਅਤੇ ਭੈਣ ਹਨ, ਜਦੋਂ ਕਿ ਪਿਤਾ ਦੀ ਮੌਤ ਹੋ ਚੁੱਕੀ ਹੈ। ਜਸਪ੍ਰੀਤ ਦੇ ਘਰ ਆਏ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਜਸਪ੍ਰੀਤ ਜੱਸੀ ਅਤੇ ਜੈਪਾਲ ਭੁੱਲਰ ਦਾ ਐਨਕਾਊਂਟਰ ਕਰਕੇ ਸਹੀ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ।