ਮੋਦੀ ਸਰਕਾਰ ਨੇ ਨਵੇਂ ਸਾਲ ਵਿਚ ਛੋਟੀ ਬਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਸਰਕਾਰੀ ਐਲਾਨ ਮੁਤਾਬਕ 3 ਸਾਲ ਦੀ ਸੇਵਿੰਗ ਸਕੀਮ ‘ਤੇ ਵਿਆਜ 0.1 ਫੀਸਦੀ ਵਧਾ ਦਿੱਤੀ ਗਈ ਹੈ। ਸੁਕੰਨਿਆ ਸਮ੍ਰਿਧੀ ਯੋਜਨਾ ‘ਤੇ ਵਿਆਜ ਦਰ 0.2 ਫੀਸਦੀ ਵਧਾਈ ਗਈ ਹੈ। ਜਨਵਰੀ-ਮਾਰਚ ਦੀ ਤਿਮਾਹੀ ਵਿਚ ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ‘ਤੇ 8.2 ਫੀਸਦੀ ਵਿਆਜ ਮਿਲੇਗਾ।
ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਰਥਵਿਵਸਥਾ ਦੇ ਮਾਮਲੇ ਵਿਚ ਭਾਰਤ ਦਾ ਚਮਕਦਾਰ ਪ੍ਰਦਰਸ਼ਨ ਜਾਰੀ ਹੈ। ਪਿਛਲੇ ਸਾਲ ਦੀ 5.7 ਪਰਸੈਂਟ ਵਿਕਾਸ ਦਰ ਦੀ ਤੁਲਨਾ ਵਿਚ ਇਸ ਸਾਲ ਇਕੋਨਾਮੀ ਦੇ 8 ਸੈਕਟਰਾਂ ਵਿਚ 7.8 ਫੀਸਦੀ ਦੀ ਗ੍ਰੋਥ ਰੇਟ ਦਰਜ ਕੀਤੀ ਗਈ ਜੋ ਭਾਰਤ ਦੇ ਵਧਦੇ ਆਤਮਵਿਸ਼ਵਾਸ ਤੇ ਉਸ ਦੀ ਅਰਥਵਿਵਸਥਾ ਦੇ ਵਿਸਤਾਰ ਨੂੰ ਦਰਸਾਉਂਦਾ ਹੈ।
ਜਾਰੀ ਅੰਕੜਿਆਂ ਮੁਤਾਬਕ 8 ਮੁੱਖ ਬੁਨਿਆਦੀ ਢਾਂਚਾ ਖੇਤਰਾਂ ਦਾ ਉਤਪਾਦਨ ਨਵੰਬਰ 2023 ਵਿਚ 7.8 ਫੀਸਦੀ ਵਧ ਗਿਆ ਜਦੋਂ ਕਿ ਇਕ ਸਾਲ ਪਹਿਲਾਂ ਦੀ ਮਿਆਦ ਵਿਚ 5.7 ਫੀਸਦੀ ਦਾ ਵਾਧਾ ਹੋਇਆ ਸੀ। ਇਸ ਮਹੀਨੇ ਵਿਚ ਕੱਚੇ ਤੇਲ ਤੇ ਸੀਮੈਂਟ ਨੂੰ ਛੱਡ ਕੇ ਸਾਰੇ ਖੇਤਰਾਂ ਵਿਚ ਚੰਗਾ ਉਤਪਾਦਨ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਖਿਲਾਫ ਮਾਨ ਸਰਕਾਰ ਦੀ ਕਾਰਵਾਈ, ਸਾਬਕਾ ਕਾਂਗਰਸੀ MLA ਜੋਗਿੰਦਰ ਪਾਲ ਗ੍ਰਿਫਤਾਰ
ਇਸ ਸਾਲ ਅਕਤੂਬਰ ਵਿਚ ਕੋਰ ਸੈਕਟਰ (ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਰਿਫਾਈਨਰੀ ਉਤਪਾਦ, ਸਟੀਲ, ਸੀਮੈਂਟ, ਬਿਜਲੀ ਤੇ ਖਾਦ ਦੀ ਗ੍ਰੋਥ 12 ਫੀਸਦੀ ਰਹੀ। ਕੋਲਾ ਤੇ ਰਿਫਾਈਨਰੀ ਉਤਪਾਦਾਂ ਦੇ ਉਤਪਾਦਨ ਵਿਚ ਦੋਹਰੇ ਅੰਕ ਦਾ ਵਾਧਾ ਦਰਜ ਕੀਤਾ ਗਿਆ। ਅਪ੍ਰੈਲ-ਨਵੰਬਰ 2023-24 ਵਿਚ 8 ਖੇਤਰਾਂ ਦਾ ਉਤਪਾਦਨ ਵਾਧਾ 8.6 ਫੀਸਦੀ ਸੀ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 8.1 ਫੀਸਦੀ ਸੀ
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”