ਅਸੀਂ ਗੂਗਲ ‘ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਸਰਚ ਕਰਦੇ ਹਾਂ। ਕਈ ਵਾਰ ਲੋਕ ਇਸ ਦੀ ਗਲਤ ਵਰਤੋਂ ਵੀ ਕਰਦੇ ਹਨ। ਅਜਿਹਾ ਹੀ ਕੁਝ ਮੁੰਬਈ ‘ਚ ਹੋਇਆ। ਦਰਅਸਲ, ਮੁੰਬਈ ਦੇ ਇੱਕ ਨੌਜਵਾਨ ਨੇ ਗੂਗਲ ‘ਤੇ ‘ਬਿਨਾਂ ਦਰਦ ਦੇ ਖੁਦਕੁਸ਼ੀ ਕਿਵੇਂ ਕਰੀਏ’ ਸਰਚ ਕੀਤਾ। ਇਸ ਤੋਂ ਬਾਅਦ ਫੌਕਜ ਅਮਰੀਕਾ ਦੇ ਅਧਇਕਾਰੀਆਂ ਵਿੱਚ ਮੁੰਬਈ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਫਿਰ ਪੁਲਿਸ ਦੀ ਟੀਮ ਨੇ ਮੁੰਡੇ ਦਾ ਲੋਕੇਸ਼ਨ ਟ੍ਰੇਸ ਕੀਤਾ ਅਤੇ 25 ਸਾਲ ਦੇ ਨੌਜਵਾਨ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਲਿਆ।
ਮੁੰਬਈ ਪੁਲਿਸ ਨੇ ਅਧਿਕਾਰੀ ਨੇ ਦੱਸਿਆ ਕਿ ਯੂ.ਐੱਸ. ਨੈਸ਼ਨਲ ਸੈਂਟਰਲ ਬਿਊਰੋ-ਇੰਟਰਪੋਲ ਵੱਲੋਂ ਸਾਂਝਾ ਕੀਤੀ ਗਈ ਆਈਪੀ ਐੱਡ੍ਰੈੱਸ ਅਤੇ ਥਾਂ ਵਰਗੀ ਅਹਿਮ ਸੂਚਨਾ ਦੇ ਆਧਾਰ ‘ਤੇ ਮੰਗਲਵਾਰ ਦੁਪਹਿਰ ਨੌਜਵਾਨ ਮੁੰਬਈ ਦੇ ਕੁਰਲਾ ਇਲਾਕੇ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰ ਰਹੇ ਵਿਅਕਤੀ ਤੌਰ ‘ਤੇ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਨੌਜਵਾਨ ਨੂੰ ਬਚਾਉਣ ਪਹੁੰਚੀ ਅਤੇ ਉਸ ਦੀ ਕਾਊਂਸਲਿੰਗ ਵੀ ਕੀਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਥੇ ਦੇ ਜੋਗੇਸ਼ਵਰੀ ਇਲਾਕਾ ਨਿਵਾਸੀ ਅਤੇ ਇੱਕ ਨਿੱਜੀ ਕੰਪਨੀ ਵਿੱਚ ਆਈਟੀ ਇੰਜੀਨੀਅਰ ਵਜੋਂ ਕੰਮ ਕਰ ਰਹੇ ਨੌਜਵਾਨ ਨੇ ਸਿੱਖਿਆ ਅਤੇ ਹੋਰ ਲੋੜਾਂ ਲਈ ਵੱਖ-ਵੱਖ ਮਾਲੀ ਸੰਸਥਾਵਾਂ ਤੋਂ ਕਰਜ਼ਾ ਲਿਆ ਸੀ। ਉਹ ਆਪਣੇ ਘਰ ਦੇ ਕਰਜ਼ੇ ਦੀ ਕਿਸ਼ਤ ਵੀ ਨਹੀਂ ਦੇ ਪਾ ਰਿਹਾ ਸੀ, ਇਸ ਲਈ ਤਣਾਅ ਵਿੱਚ ਸੀ। ਇਸੇ ਕਾਰਨ ਉਹ ਬਿਨਾਂ ਦਰਦ ਦੇ ਖੁਦਕੁਸ਼ੀ ਦੇ ਤਰੀਕੇ ਬਾਰੇ ਆਨਲਾਈਨ ਸਰਚ ਕਰ ਰਿਹਾ ਸੀ।
ਇਹ ਵੀ ਪੜ੍ਹੋ : ਇਸ ਮਾਹਰ ਨੇ ਜਦੋਂ-ਜਦੋਂ ਬੋਲਿਆਂ, ਉਦੋਂ-ਉਦੋਂ ਆਇਆ ਭੂਚਾਲ! ਹੁਣ ਭਾਰਤ ਲਈ ਕੀਤੀ ਭਵਿੱਖਬਾਣੀ
ਪੁਲਿਸ ਦਾ ਕਹਿਣਾ ਹੈ ਕਿ ਅਮਰੀਕਾ ਸਥਿਤ ਏਜੰਸੀ ਨੇ ਨਵੀਂ ਦਿੱਲੀ ਵਿੱਚ ਇੰਟਰਪੋਲ ਅਧਿਕਾਰੀ ਨੂੰ ਇਸ ਬਾਰੇ ਅਲਰਟ ਕੀਤਾ, ਜਿਨ੍ਹਾਂ ਨੇ ਮੁੰਬਈ ਪੁਲਿਸ ਦੇ ਨਾਲ ਸੂਚਨਾ ਸ਼ੇਅਰ ਕੀਤੀ।
ਵੀਡੀਓ ਲਈ ਕਲਿੱਕ ਕਰੋ -: