ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨਾਂ ਦੀ ਰਿਕਵਰੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਣ ਲੱਗੇ ਹਨ, ਜਿਸਨੇ ਜੇਲ੍ਹ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।ਇਸੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ ਜਿਸ ਤਹਿਤ ਕੁਝ ਅਹਿਮ ਕਦਮ ਜੇਲ੍ਹ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਹਨ ਤਾਂ ਜੋ ਕੈਦੀ ਮੋਬਾਈਲ ਫੋਨਾਂ ਦੀ ਵਰਤੋਂ ਨਾ ਕਰ ਸਕਣ।
ਇਹ ਵੀ ਪੜ੍ਹੋ : ਹਰਿਆਣਾ ‘ਚ ਆਲੂ ਦੇ ਬੂਟਿਆਂ ‘ਤੇ ਉੱਗੇ ਟਮਾਟਰ, ਖੇਤੀ ਮਾਹਿਰ ਨੇ ਕਿਹਾ- ਇਹ ਟੋਮੇਟੋ ਨਹੀਂ ਸਗੋਂ ਪੋਮੇਟ
ਜੇਲ ਪ੍ਰਸ਼ਾਸਨ ਵੱਲੋਂ ਬਾਹਰੋਂ ਆਉਣ ਵਾਲੇ ਫੋਨਾਂ ਨੂੰ ਰੋਕਣ ਲਈ ਜੇਲ੍ਹ ਅੰਦਰ 40 ਫੁੱਟ ਦਾ ਜਾਲ ਲਗਾਇਆ ਜਾਵੇਗਾ, ਤਾਂ ਜੋ ਕੋਈ ਵੀ ਵਿਅਕਤੀ ਬਾਹਰੋਂ ਫੋਨ ਨਾ ਸੁੱਟ ਸਕੇ। ਇਸ ਤੋਂ ਇਲਾਵਾ 16 ਜੇਲ੍ਹਾਂ ਵਿੱਚ ਨੈੱਟ ਲਗਾਈ ਜਾਵੇਗੀ। ਇੰਨਾ ਹੀ ਨਹੀਂ ਹੁਣ ਏਆਈ (ਆਰਟੀਫੀਸ਼ੀਅਨਲ ਇੰਟੈਲੀਜੈਂਸ) ਰਾਹੀਂ ਸੀਸੀਟਵੀ ਕੈਮਰੇ ਲਗਾਏ ਜਾਣਗੇ ਤਾਂ ਜੋ ਜੇਕਰ ਕੋਈ ਜੇਲ੍ਹ ਅੰਦਰ ਮੋਬਾਈਲ ਫੋਨ ਸੁੱਟਦਾ ਹੈ ਤਾਂ ਉਸ ਦੀ ਤੁਰੰਤ ਜਾਣਕਾਰੀ ਮਿਲ ਜਾਵੇਗੀ। 20 ਜੇਲ੍ਹਾਂ ਵਿਚ ਫੁੱਲ ਬਾਡੀ ਸਕੈਨਰ ਵੀ ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਏ ਜਾਣ ਦਾ ਪਲਾਨ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”