ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਐਤਵਾਰ ਨੂੰ 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਥਾਮਸ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਅਜਿਹਾ ਕਰਕੇ ਭਾਰਤ ਨੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰ ਲਿਆ। ਇਸ ਇਤਿਹਾਸਕ ਜਿੱਤ ਮਗਰੋਂ ਖੇਡ ਮੰਤਰੀ ਅਨੁਰਾਗ ਠਾਕੁਰ, ਭਾਰਤੀ ਖਿਡਾਰੀਆਂ, ਨੇਤਾਵਾਂ ਸਣਏ ਦੇਸ਼ ਭਰ ਤੋਂ ਵਧਾਈਆਂ ਆ ਰਹੀਆਂ ਹਨ। ਇਸੇ ਵਿਚਾਲੇ ਖੇਡ ਮੰਤਰੀ ਨੇ ਟੀਮ ਲਈ ਇੱਕ ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਨੁਰਾਗ ਠਾਕੁਰ ਨੇ ਐਤਵਾਰ ਨੂੰ ਟਵਿੱਟਰ ‘ਤੇ ਇਹ ਐਲਾਨ ਕੀਤਾ ਅਤੇ ਟੀਮ ਇੰਡੀਆ ਨੂੰ ਮੁਬਾਰਕਾਂ ਦਿੱਤੀਆਂ।
ਭਾਰਤੀ ਟੀਮ ਨੇ ਮਲੇਸ਼ੀਆ ਤੇ ਡੈਨਮਾਰਕ ਵਰਗੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਸ ਲਈ ਟੀਮ ਦਾ ਆਤਮਵਿਸ਼ਵਾਸ ਕਾਫੀ ਮਜ਼ਬੂਤ ਰਿਹਾ। ਹੁਣ ਫਾਈਨਲ ਵਿਚ 14 ਵਾਰ ਦੀ ਰਿਕਾਰਡ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।
ਤੀਜਾ ਮੈਚ ਸਿੰਗਲਸ ਵਿਚ ਖੇਡਿਆ ਗਿਆ ਸੀ। ਇਸ ਵਿਚ ਕਿਦਾਂਬੀ ਸ਼੍ਰੀਕਾਂਤ ਤੇ ਜੋਨਾਤਨ ਕ੍ਰਿਸਟੀ ਆਹਮੋ-ਸਾਹਮਣੇ ਸਨ। ਮੈਚ ਵਿਚ ਸ਼ੁਰੂਆਤ ਤੋਂ ਹੀ ਕਿੰਦਾਬੀ ਨੇ ਆਪਣਾ ਦਬਦਬਾ ਬਣਾਏ ਰੱਖਿਆ ਤੇ ਕ੍ਰਿਸਟੀ ਨੂੰ ਕਿਸੇ ਵੀ ਤਰ੍ਹਾਂ ਤੋਂ ਮੈਚ ਵਿਚ ਮੌਕਾ ਨਹੀਂ ਦਿੱਤਾ। ਕਿੰਦਾਬੀ ਨੇ ਸਿੱਧੇ ਸੈਟਾਂ ਵਿਚ ਕ੍ਰਿਸਟੀ ਨੂੰ ਕਿਸੇ ਵੀ ਤਰ੍ਹਾਂ ਤੋਂ ਮੈਚ ਵਿਚ ਮੌਕਾ ਨਹੀਂ ਦਿੱਤਾ। ਕਿੰਦਾਬੀ ਨੇ ਸਿੱਧੇ ਸੈੱਟਾਂ ਵਿਚ ਕ੍ਰਿਸਟੀ ਨੂੰ 21-15 23-21 ਨਾਲ ਮਾਤ ਦਿੱਤੀ। ਕਿੰਦਾਬੀ ਦੀ ਇਸ ਜਿੱਤ ਨੇ ਟੀਮ ਇੰਡੀਆ ਨੂੰ ਫਾਈਨਲ ਵਿਚ 3-0 ਨਾਲ ਜੇਤੂ ਬਣਾਇਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਲਕਸ਼ੈ ਤੇ ਐਂਥੋਨੀ ਸਿਨਿਸੁਕਾ ਵਿਚ ਰੋਮਾਂਚਕ ਮੁਕਾਬਲਾ ਚੱਲਿਆ। ਪਹਿਲਾ ਸੈੱਟ ਐਂਥੋਨੀ ਨੇ 21-8 ਨਾਲ ਆਪਣੇ ਨਾਂ ਕੀਤਾ ਤਾਂ ਦੂਜਾ ਸੈੱਟ 21-17 ਨਾਲ ਜਿੱਤ ਕੇ ਲਕਸ਼ੇ ਨੇ ਮੈਚ ਬਰਾਬਰ ਕਰ ਦਿੱਤਾ। ਤੀਜਾ ਸੈੱਟ 21-16 ਨਾਲ ਜਿੱਤ ਕੇ ਲਕਸ਼ੇ ਨੇ ਮੈਚ ਆਪਣੇ ਨਾਂ ਕਰ ਲਿਆ।