ਗੁਰਦੀਪ ਸਿੰਘ ਖੇੜਾ ਨੂੰ 15 ਦਿਨਾਂ ਦੀ ਪੈਰੋਲ ਮਿਲੀ ਹੈ। ਉਹ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਸਨ। ਬਿਦਰ ਕਰਨਾਟਕ ਤੇ ਦਿੱਲੀ ਕਾਂਡ ਦੇ ਮਾਮਲੇ ‘ਚ ਗੁਰਦੀਪ ਸਿੰਘ ਖੇੜਾ ਨੂੰ ਉਮਰ ਕੈਦ ਹੋਈ ਸੀ ਤੇ ਪਿਛੇ 31 ਸਾਲਾਂ ਤੋਂ ਉਹ ਜੇਲ੍ਹ ਵਿਚ ਬੰਦ ਹਨ।
ਪੈਰੋਲ ਮਿਲਣ ਤੋਂ ਬਾਅਦ ਗੁਰਦੀਪ ਸਿੰਘ ਆਪਣੇ ਘਰ ਪਿੰਡ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚ ਗਏ ਹਨ। ਕੇਂਦਰੀ ਜੇਲ੍ਹੀ ਅੰਮ੍ਰਿਤਸਰ ਤੋਂ ਮਿਲੀ ਇਹ ਪੈਰੋਲ ਉਨ੍ਹਾਂ ਨੂੰ 2023 ਵਿਚ ਮਿਲਣੀ ਸੀ ਪਰ ਉਦੋਂ ਹੋਈਆਂ ਹੜਤਾਲਾਂ ਕਰ ਕੇ ਪੈਰੋਲ ਰਹਿ ਗਈ ਸੀ। ਇਸ ਲਈ ਉਹ ਹੁਣ ਉਸ ਰਹਿੰਦੀ ਪੈਰੋਲ ‘ਤੇ ਬਾਹਰ ਆਏ ਹਨ।
ਇਹ ਵੀ ਪੜ੍ਹੋ : ਹਰਿਆਣਾ ‘ਚ ਆਲੂ ਦੇ ਬੂਟਿਆਂ ‘ਤੇ ਉੱਗੇ ਟਮਾਟਰ, ਖੇਤੀ ਮਾਹਿਰ ਨੇ ਕਿਹਾ- ਇਹ ਟੋਮੇਟੋ ਨਹੀਂ ਸਗੋਂ ਪੋਮੇਟ
ਗੁਰਦੀਪ ਸਿੰਘ ਖੇੜਾ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਇਸ ਲਈ ਉਨ੍ਹਾਂ ਨੂੰ ਪੱਕੀ ਰਿਹਾਈ ਦਿੱਤੀ ਜਾਵੇ। ਬਿਦਰ ਕਰਨਾਟਕ ਤੇ ਦਿੱਲੀ ਕਾਂਡ ਦੇ ਮਾਮਲੇ ‘ਚ ਉਨ੍ਹਾਂ ਨੂੰ 1996 ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”