ਜਲੰਧਰ : ਪਠਾਨਕੋਟ ਚੌਂਕ ‘ਤੇ ਐਤਵਾਰ ਦੁਪਹਿਰ 12.30 ਵਜੇ ਪਠਾਨਕੋਟ ਚੌਂਕ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਾਦੀ ਵਰਦੀ ਵਿੱਚ ਆਈ ਦਿੱਲੀ ਪੁਲਿਸ ਦੀ ਟੀਮ ਨੇ ਨਾਬਾਲਿਗ ਲੜਕੀ ਨੂੰ ਭਜਾਉਣ ਦੇ ਇੱਕ ਦੋਸ਼ੀ ਨੂੰ ਪਠਾਨਕੋਟ ਚੌਂਕ ਦੇ ਕੋਲੋਂ ਇੱਕ ਬੱਸ ਤਂ ਕਾਬੂ ਕਰ ਲਿਆ।
ਪੁਲਿਸ ਨੇ ਨਾਬਾਲਿਗ ਲੜਕੀ ਨੂੰ ਵੀ ਬਰਾਮਦ ਕੀਤਾ ਹੈ। ਇਸ ਦੌਰਾਨ ਲੜਕੀ ਦੇ ਰਿਸ਼ਤੇਦਾਰ ਵੀ ਦਿੱਲੀ ਪੁਲਿਸ ਦੇ ਨਾਲ ਮੌਜੂਦ ਸਨ।
ਹੰਗਾਮੇ ਨੂੰ ਵੇਖਦਿਆਂ ਟ੍ਰੈਫਿਕ ਪੁਲਿਸ ਨੇ ਦੋਵੇਂ ਧਿਰਾਂ ਨੂੰ ਆਪਣੇ ਕੋਲ ਬਿਠਾਇਆ ਅਤੇ ਫਿਰ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਪੀਸੀਆਰ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਥਾਣੇ ਲੈ ਗਈ, ਜਿਥੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਡਿਵੀਜ਼ਨ ਅੱਠ ਦੀ ਪੁਲਿਸ ਨੇ ਦੋਸ਼ੀ ਅਤੇ ਨਾਬਾਲਿਗ ਲੜਕੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਦੇ ਅਨੁਸਾਰ ਸ਼ਨੀਵਾਰ ਨੂੰ ਹਰਿਆਣਾ ਕਰਨਾਲ ਨਿਵਾਸੀ ਮਨੀਸ਼ ਨਵੀਂ ਦਿੱਲੀ ਦੇ ਭਜਨਪੁਰਾ ਇਲਾਕੇ ਤੋਂ ਇੱਕ 14 ਸਾਲਾ ਨਾਬਾਲਿਗ ਨੂੰ ਲੈ ਕੇ ਫਰਾਰ ਹੋ ਗਿਆ। ਇਸ ਸੰਬੰਧੀ ਦਿੱਲੀ ਦੇ ਭਜਨਪੁਰਾ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰਾਂ ਨਾਲ ਦਿੱਲੀ ਪੁਲਿਸ ਦੀ ਇਕ ਟੀਮ ਉਸ ਦੇ ਮੋਬਾਈਲ ਦੀ ਲੋਕੇਸ਼ਨ ਦੇ ਅਧਾਰ ‘ਤੇ ਜਲੰਧਰ ਪਹੁੰਚੀ।
ਇਹ ਵੀ ਪੜ੍ਹੋ : ਪੰਜਾਬ ‘ਚ ਚੱਲ ਰਹੀ ਬਿਜਲੀ ਕਿੱਲਤ ਦੌਰਾਨ PSPCL ਦੇ CMD ਨੇ ਕਿਸਾਨਾਂ ਨੂੰ ਸਪਲਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਪਠਾਨਕੋਟ ਚੌਕ ਵਿਖੇ ਬੱਸ ਵਿੱਚੋਂ ਲੜਕੀ ਨੂੰ ਬਰਾਮਦ ਕਰਦੇ ਹੋਏ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਲਿਆ। ਹੰਗਾਮੇ ਤੋਂ ਬਾਅਦ ਥਾਣਾ ਡਵੀਜ਼ਨ 8 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਨਾਬਾਲਿਗ ਅਤੇ ਦੋਸ਼ੀ ਨੌਜਵਾਨ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਕਾਰਵਾਈ ਸਮੇਂ ਲੜਕੀ ਅਤੇ ਦੋਸ਼ੀ ਨੌਜਵਾਨ ਜਲੰਧਰ ਤੋਂ ਪਠਾਨਕੋਟ ਵੱਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਦੇ ਮੋਬਾਈਲ ਲੋਕੇਸ਼ਨ ਦੇ ਅਧਾਰ ‘ਤੇ ਦਿੱਲੀ ਪੁਲਿਸ ਨੇ ਉਸਨੂੰ ਪਠਾਨਕੋਟ ਚੌਕ ‘ਤੇ ਕਾਬੂ ਕੀਤਾ।