HC issues notice on : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ 7 ਜੁਲਾਈ ਨੂੰ MDS ਤੇ BDS ਦੀ ਪ੍ਰੀਖਿਆ ਸ਼ੁਰੂ ਕੀਤੇ ਜਾਣ ਖਿਲਾਫ ਡੈਂਟਲ ਸਰਜਨ ਐਸੋਸੀਏਸ਼ਨ ਆਫ ਇੰਡੀਆ ਅਤੇ ਡੈਂਟਰ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਤੇ ਪੰਜਾਬ ਹਰਿਆਣਾ ਹਾਈਕੋਰਟ ’ਚ ਜਸਟਿਸ ਨਿਰਮਲਜੀਤ ਕੌਰ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦੇ ਰੋਏ ਪੰਜਾਬ ਸਰਕਾਰ, ਬਾਬਾ ਫਰੀਦ ਯੂਨੀਵਰਸਿਟੀ ਅਤੇ ਡੈਂਟਲ ਕਾਊਂਸਿਲ ਆਫ ਇੰਡੀਆ ਨੂੰ ਸ਼ੁੱਕਰਵਾਰ 3 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।
ਦੱਸਣਯੋਗ ਹੈ ਕਿ ਡੈਂਟਲ ਸਰਜਨ ਐਸੋਸੀਏਸ਼ਨ ਆਫ ਇੰਡੀਆ ਅਤੇ ਡੈਂਟਰ ਸਟੂਡੈਂਟਸ ਵੈੱਲਫੇਅਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਐਡਵੋਕੇਟ ਰਣਦੀਪ ਸਿੰਘ ਸੁਰਜੇਵਾਲਾ ਰਾਹੀਂ ਜਾਰੀ ਕੀਤੀ ਗਈ ਇਸ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਨੇ ਬਿਨਾਂ ਉਨ੍ਹਾਂ ਨਾਲ ਸਲਾਹ ਕੀਤੇ ਹੀ ਐਮਡੀਐਸ, ਬੀਡੀਐਸ ਕੋਰਸ ਦੀ ਪ੍ਰੀਖਿਆ 7 ਜੁਲਾਈ ਤੋਂ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 30 ਮਈ ਨੂੰ ਸਾਰੀਆਂ ਯੂਨੀਵਰਸਿਟੀਆਂ ਨੂੰ ਕਲਾਸਾਂ ਲਗਾਉਣ ਤੇ ਪੜ੍ਹਾਈ ਕਰਨ ਬਾਰੇ ਸੂਬਾ ਸਰਕਾਰ, ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਲਾਹ ਕਰਕੇ ਤੈਅ ਕਰਨੀ ਦੀਆਂ ਹਿਦਾਇਤਾਂ ਦਿੱਤੀਆਂ ਸਨ।
ਪਟੀਸ਼ਨਕਰਤਾ ਸੰਗਠਨਾਂ ਮੁਤਾਬਕ ਪ੍ਰੀਖਿਆ ਖਿਲਾਫ ਸੂਬਾ ਸਰਕਾਰ ਨੂੰ ਰਿਪ੍ਰੈਂਜ਼ੈਂਟੇਸ਼ਨ ਵੀ ਦਿੱਤੀ ਗਈ ਸੀ, ਜਿਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ. ਪਟੀਸ਼ਨਕਰਤਾ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਕੇਂਦਰ ਸਰਾਕਰ ਵੱਲੋਂ 29 ਜੂਨ ਨੂੰ ਜਾਰੀ ਨਵੀਆਂ ਗਾਈਡਲਾਈਨਸ ਵੀ ਹਾਈਕੋਰਟ ਨੂੰ ਸੌਂਪਦੇ ਹੋਏ ਕਿਹਾ ਕਿ ਇਸ ਮੁਤਾਬਕ ਸਿੱਖਿਅਕ ਸੰਸਥਾਵਾਂ ਨੂੰ 31 ਜੁਲਾਈ ਤੱਕ ਬੰਦ ਕੀਤਾ ਗਿਆ ਹੈ, ਅਜਿਹੇ ਵਿਚ ਹੁਣ ਉਨ੍ਹਾਂ ਤੋਂ 7 ਜੁਲਾਈ ਨੂੰ ਪ੍ਰੀਖਿਆ ਕਿਵੇਂ ਲਈ ਜਾ ਸਕਦੀ ਹੈ।