ਯੂਪੀ ਦੇ ਮੁਜ਼ੱਫਰਨਗਰ ਵਿਚ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਦਿੱਲੀ-ਦੇਹਰਾਦੂਨ ਰਾਸ਼ਟਰੀ ਰਾਜਮਾਰਗ-58 ‘ਤੇ ਹੋਏ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਹੋਇਆ ਜਦੋਂ ਦਿੱਲੀ ਦੇ ਸ਼ਾਹਦਰਾ ਵਾਸੀ 6 ਨੌਜਵਾਨ ਸਿਆਜ਼ ਕਾਰ ਤੋਂ ਹਰਿਦੁਆਰ ਜਾ ਰਹੇ ਸਨ। 4 ਵਜੇ ਜਿਵੇਂ ਹੀ ਕਾਰ ਮੁਜ਼ੱਫਰਨਗਰ ਦੇ ਰਾਮਪੁਰ ਤਿਰਾਹਾ ‘ਤੇ ਪਹੁੰਚੀ ਤਾਂ ਤੇਜ਼ ਰਫਤਾਰ ਹੋਣ ਕਾਰਨ ਹਾਈਵੇ ‘ਤੇ ਖੜ੍ਹੇ 22 ਟਾਇਰਾ ਟਰੱਕ ਵਿਚ ਜਾ ਵੜੀ।ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਕਾਰ ਸਵਾਰ ਸਾਰੇ 6 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਿਸ ਤੇ ਬਚਾਅ ਮੁਲਾਜ਼ਮਾਂ ਨੇ ਕ੍ਰੇਨ ਦੀ ਮਦਦ ਨਾਲ ਟਰੱਕ ਹੇਠਾਂ ਵੜੀ ਕਾਰ ਨੂੰ ਕੱਢ ਲਿਆ ਤੇ ਸਾਰੇ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਘਟਨਾ ਵਾਲੀ ਥਾਂ ‘ਤੇ ਪਹੁੰਚੇ ਸੀਓ ਸਦਰ ਵਿਨੈ ਗੌਤਮ ਨੇ ਦੱਸਿਆ ਕਿ ਅਅਜ ਲਗਭਘ 4 ਵਜੇ ਥਾਣਾ ਛਪਾਰ ਪੁਲਿਸ ਨੂੰ ਸ਼ਾਹਪੁਰ ਕਟ ਐੱਨੈਐੱਚ 58 ‘ਤੇ ਸੜਕ ਦੁਰਘਟਨਾ ਦੀ ਸੂਚਨਾ ਮਿਲੀ।ਸੂਚਨਾ ‘ਤੇ ਖੇਤਰ ਅਧਿਕਾਰੀ ਸਦਰ ਤੇ ਥਾਣਾ ਇੰਚਾਰਜ ਛਪਾਰ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆਗਿਆ ਤੇ ਦੇਖਿਆ ਗਿਆ ਕਿ ਸਿਆਜ ਕਾਰ ਬੇਕਾਬੂ ਹੋ ਕੇ ਮੁਜੱਫਰਨਗਰ ਤੋਂ ਹਰਿਦੁਆਰ ਵੱਲ ਜਾ ਰਹੇ ਟਰੱਕ ਦੇ ਪਿੱਛੇ ਜਾ ਵੜੀ ਜਿਸ ਨਾਲ ਕਾਰ ਸਵਾਰ 6 ਨੌਜਵਾਨਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ CTU ਨੇ ਦਿੱਤਾ ਦੀਵਾਲੀ ਦਾ ਤੋਹਫ਼ਾ, ਏਅਰਪੋਰਟ ਲਈ ਸਸਤੀ AC ਬੱਸ ਸੇਵਾ ਦੀ ਕੀਤੀ ਸ਼ੁਰੂਆਤ
ਮ੍ਰਿਤਕਾਂ ਦੀ ਪਛਾਣ ਸ਼ਿਵਮ ਪੁੱਤਰ ਯੋਗੇਂਦਰ ਤਿਆਗੀ, ਪਾਰਸ਼ ਪੁੱਤਰ ਦੀਪਕ ਸ਼ਰਮਾ, ਕੁਨਾਲ ਪੁੱਤਰ ਨਵੀਨ ਸ਼ਰਮਾ, ਧੀਰਜ, ਵਿਸ਼ਾਲ ਤੇ ਇਕ ਹੋਰ ਦੋਸਤ ਵਜੋਂ ਹੋਈ ਹੈ।ਇਹ ਸਾਰੇ ਸ਼ਾਹਦਰਾ ਦਿੱਲੀ ਦੇ ਰਹਿਣ ਵਾਲੇ ਸਨ। ਥਾਣਾ ਛਪਾਰ ਪੁਲਿਸ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਦੇ ਹੋਏ ਦੇਹਾਂ ਨੂੰ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –