ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸੂਬੇ ‘ਚ ਹੁੱਕਾ ਬਾਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਤੰਬਾਕੂ ਉਤਪਾਦ ਖਰੀਦਣ ਦੀ ਕਾਨੂੰਨੀ ਉਮਰ ਵੀ ਵਧਾ ਦਿੱਤੀ ਗਈ ਹੈ।
ਕਰਨਾਟਕ ਵਿਧਾਨ ਸਭਾ ਵਿਚ COTPA ਐਕਟ ਯਾਨੀ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਨੂੰ ਸੋਧਿਆ ਗਿਆ ਹੈ। ਸੋਧਿਆ ਬਿਲ ਵਿਧਾਨ ਸਭਾ ਵਿਚ ਪਾਸ ਹੋ ਗਿਆ ਹੈ। ਸੋਧੇ ਕਾਨੂੰਨ ਵਿਚ ਨਿਯਮਾਂ ਦਾ ਉਲੰਘਣ ਕਰਨ ‘ਤੇ ਸਖਤ ਸਜ਼ਾ ਤੇ ਜੁਰਮਾਨੇ ਵੀ ਵਿਵਸਥਾ ਕੀਤੀ ਗਈ ਹੈ।
- ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਤੇ ਤੰਬਾਕੂ ਨਾਲ ਜੁੜੀਆਂ ਬੀਮਾਰੀਆਂ ਨੂੰ ਰੋਕਣ ਲਈ ਇਸ ਕਾਨੂੰਨ ਵਿਚ ਸੋਧ ਕੀਤੀ ਗਈ ਹੈ।
- ਹੁਣ ਸੂਬੇ ਵਿਚ ਜਨਤਕ ਥਾਂ ‘ਤੇ ਤੰਬਾਕੂ ਉਤਪਾਦਾਂ ਦੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ। ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ‘ਤੇ ਵੀ ਰੋਕ ਰਹੇਗੀ।
- ਹੁਣ ਤੱਕ ਤੰਬਾਕੂ ਉਤਪਾਦ ਖਰੀਦਣ ਦੀ ਕਾਨੂੰਨੀ ਉਮਰ 18 ਸਾਲ ਸੀ ਪਰ ਬਿੱਲ ਨੂੰ ਸੋਧ ਕੇ ਇਸ ਉਮਰ ਨੂੰ 21 ਸਾਲ ਕਰ ਦਿੱਤਾ ਗਿਆ ਹੈ। ਯਾਨੀ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸਿਗਰਟ ਜਾਂ ਤੰਬਾਕੂ ਨਹੀਂ ਵੇਚ ਸਕਦੇ।
- ਸਕੂਲ, ਕਾਲਜ, ਹਸਪਤਾਲ, ਚਾਈਲਡ ਕੇਅਰ ਸੈਂਟਰ, ਹੈਲਥ ਸੈਂਟਰ, ਮੰਦਰ, ਮਸਜਿਦ ਤੇ ਪਾਰਕ ਦੇ ਆਸ-ਪਾਸ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਹੋਵੇਗੀ। ਅਜਿਹੀਆਂ ਥਾਵਾਂ ਦੇ 100 ਮੀਟਰ ਦੇ ਦਾਇਰੇ ਵਿਚ ਸਿਗਰਟ ਜਾਂ ਤੰਬਾਕੂ ਵੇਚਣਾ ਪ੍ਰਤੀਬੰਧਿਤ ਹੋਵੇਗਾ।
ਸੋਧੇ ਕਾਨੂੰਨ ਵਿਚ ਸਜ਼ਾ ਤੇ ਜੁਰਮਾਨੇ ਨੂੰ ਵੀ ਸਖਤ ਕਰ ਦਿੱਤਾ ਗਿਆ ਹੈ। ਕਿਸੇ ਪ੍ਰਤੀਬੰਧਿਤ ਜਗ੍ਹਾ ਜਾਂ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਜਾਂ ਸਿਗਰਟ ਵੇਚਣ ‘ਤੇ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਹੁੱਕਾ ਬਾਰ ਖੋਲ੍ਹਣ ਜਾਂ ਚਲਾਉਣ ਦਾ ਦੋਸ਼ੀ ਪਾਏ ਜਾਣ ‘ਤੇ 1 ਤੋਂ 3 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਨਾਲ ਹੀ 50,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।