IGNOU extends the : ਜਲੰਧਰ : ਕੋਵਿਡ-19 ਕਾਰਨ ਸਾਢੇ 6 ਮਹੀਨੇ ਤੋਂ ਚੱਲੇ ਮਹਾਮਾਰੀ ਕਾਲ ਕਾਰਨ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਵੱਲੋਂ ਵਿਦਿਆਰਥੀਆਂ ਨੂੰ ਦਾਖਲੇ ਤੇ ਅਸਾਈਨਮੈਂਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀਆਂ ਨੂੰ ਵਧਾ ਕੇ ਇੱਕ ਵਾਰ ਫਿਰ ਰਾਹਤ ਦਿੱਤੀ ਹੈ। ਜੁਲਾਈ 2020 ਸੈਸ਼ਨ ਲਈ ਦਾਖਲੇ ਤੇ ਅਸਾਈਨਮੈਂਟ ਜਮ੍ਹਾ ਕਰਾਉਣ ਦੀ ਆਖਰੀ ਮਿਤੀ ਨੂੰ ਵਧਾ ਕੇ 15 ਅਕਤੂਬਰ ਤੱਕ ਦਾਖਲੇ ਲੈ ਸਕਦੇ ਹਨ।
ਇਸ ਦੀਆਂ ਪ੍ਰੀਖਿਆਵਾਂ ਜਨਵਰੀ ਤੇ ਫਰਵਰੀ 2021 ‘ਚ ਹੋਣਗੀਆਂ। ਇਸ ਤੋਂ ਪਹਿਲਾਂ ਅਸਾਈਨਮੈਂਟ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ ਸੀ। ਇਸ ਲਈ ਇਗਨੋ ਵੱਲੋਂ ਇੱਕ ਦਿਨ ਮਤਲਬ ਸ਼ੁੱਕਰਵਾਰ ਨੂੰ ਰਾਹਤ ਭਰਿਆ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਜੂਨ ਸੈਸ਼ਨ 2020 ਲਈ ਅਸਾਈਨਮੈਂਟ ਜਮ੍ਹਾ ਕਰਵਾਉਣ ਲਈ ਆਖਰੀ ਮਿਤੀ 10 ਅਕਤੂਬਰ ਰੱਖੀ ਗਈ ਹੈ ਜਦੋਂ ਕਿ ਦਸੰਬਰ ਸੈਸ਼ਨ ਲਈ ਅਸਾਈਨਮੈਂਟ ਜਮ੍ਹਾ ਕਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਦਿੱਤੀ ਗਈਹੈ। ਵਿਦਿਆਰਥੀਆਂ ਵੱਲੋਂ ਆਪਣੀ ਅਸਾਈਨਮੈਂਟ ਆਨਲਾਈਨ ਤੇ ਆਫਲਾਈਨ ਦੋਵੇਂ ਹੀ ਤਰ੍ਹਾਂ ਜਮ੍ਹਾ ਕਰਵਾਈ ਜਾ ਸਕਦੀ ਹੈ।
ਵਿਦਿਆਰਥੀ ਇਗਨੋ ਦੇ ਵੈੱਬਪੋਰਟਲ ignouadmission.samarth.edu.in ‘ਤੇ ਜਾ ਕੇ ਆਨਲਾਈਨ ਦਾਖਲਾ ਲੈ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਨਲਾਈਨ ਹੀ ਸਾਰੀ ਅਪਲਾਈ ਦੀ ਪ੍ਰਕਿਰਿਆ ਨੂੰ ਭਰਨਾ ਹੋਵੇਗਾ ਜਿਸ ‘ਚ ਉਨ੍ਹਾਂ ਨੇ ਸਾਰੇ ਸਰਟੀਫਿਕੇਟਾਂ ਦੀ ਸਕੈਨ ਕਾਪੀ, ਆਪਣੀ ਫੋਟੋ, ਸਕੈਚ ਸਿਗਨੇਚਰ, ਉਮਰ ਦਾ ਪ੍ਰਮਾਣ ਆਦਿ ਜਿਸ ਤੋਂ ਬਾਅਦ ਉਹ ਦਾਖਲੇ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਆਨਲਾਈਨ ਫੀਸ ਟ੍ਰਾਂਸਫਰ ਵੀ ਕਰ ਸਕਦੇ ਹਨ।