ਬੱਚਾ ਮਾਂ ਦੀ ਕੁੱਖ ਵਿੱਚ ਹੀ ਸੁਆਦ ਨੂੰ ਸਮਝਣ ਲੱਗ ਪੈਂਦਾ ਹੈ। ਗਰਭ ਅਵਸਥਾ ਦੌਰਾਨ ਬੱਚੇ ਦਾ ਸੁਆਦ ਮਾਂ ਦੇ ਭੋਜਨ ਤੋਂ ਨਿਰਧਾਰਤ ਹੋਣਾ ਸ਼ੁਰੂ ਹੋ ਜਾਂਦਾ ਹੈ। ਬ੍ਰਿਟੇਨ ‘ਚ ਕੀਤੀ ਗਈ ਇੱਕ ਸਟੱਡੀ ਵਿੱਚ ਪਹਿਲੀ ਵਾਰ ਕਿਸੇ ਅਣਜੰਮੇ ਬੱਚੇ ਦੇ ਚਿਹਰੇ ਦੇ ਹਾਵ-ਭਾਵ ‘ਤੇ ਖੋਜ ਕੀਤੀ ਗਈ ਹੈ। ਇਸ ਅਧਿਐਨ ਵਿਚ 32 ਤੋਂ 36 ਹਫ਼ਤਿਆਂ ਦੀਆਂ 100 ਗਰਭਵਤੀ ਔਰਤਾਂ ਦੇ ਭਰੂਣ ਦੀ ਪ੍ਰਤੀਕ੍ਰਿਆ ਵਿਚ ਫਰਕ ਨੂੰ ਰਿਕਾਰਡ ਕੀਤਾ ਗਿਆ।
ਡਰਹਮ ਯੂਨੀਵਰਸਿਟੀ ਦੇ ਖੋਜੀਆਂ ਨੇ 35 ਔਰਤਾਂ ਨੂੰ ਕਟੀ ਹੋਈ ਗੋਭੀ ਦੇ 100 ਗ੍ਰਾਮ ਦੇ ਬਰਾਬਰ ਪਾਊਡਰ ਕੈਪਸੂਲ ਦਿੱਤੇ। 35 ਔਰਤਾਂ ਨੂੰ ਗਾਜਰ ਕੈਪਸੂਲ ਦਿੱਤੇ ਗਏ ਅਤੇ 30 ਨੂੰ ਕੁਝ ਨਹੀਂ ਦਿੱਤਾ ਗਿਆ। ਅਧਿਐਨ ਵਿੱਚ ਗਾਜਰਾਂ ਵਾਲੇ ਕੈਪਸੂਲ ਚੱਖਣ ਵਾਲੀਆਂ ਮਾਵਾਂ ਦੇ ਗਰਭ ਵਿੱਚ ਪੈਦਾ ਹੋਏ ਬੱਚੇ ਮੁਸਕਰਾਉਂਦੇ ਹੋਏ ਦੇਖੇ ਗਏ। ਇਸ ਦੇ ਨਾਲ ਹੀ ਗੋਭੀ ਵਾਲੇ ਕੈਪਸੂਲ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਰੋਣ ਜਾਂ ਰੌਲਾ ਪਾਉਣ ਦੇ ਐਕਸਪ੍ਰੈਸ਼ਨ ਦਿੱਤੇ।
20 ਮਿੰਟਾਂ ਦੇ ਅਲਟਰਾਸਾਊਂਡ ਤੋਂ ਬਾਅਦ ਪਤਾ ਲੱਗਾ ਕਿ ਗੋਭੀ ਦਾ ਸਵਾਦ ਲੈਣ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਦੇ ਚਿਹਰੇ ‘ਤੇ ਤੀਬਰਤਾ ਆ ਗਈ। ਗਾਜਰ ਦਾ ਸੁਆਦ ਚੱਖਣ ਵਾਲੀ ਮਾਂ ਦੀ ਕੁੱਖ ਵਿੱਚ ਬੱਚੇ ਹੱਸਦੇ ਨਜ਼ਰ ਆਏ। ਉਨ੍ਹਾਂ ਔਰਤਾਂ ਦੇ ਭਰੂਣ ਵਿੱਚ ਕੋਈ ਖਾਸ ਪੈਟਰਨ ਦਰਜ ਨਹੀਂ ਕੀਤਾ ਗਿਆ ਸੀ ਜਿਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਧੀ ਨਾਲ ਵਿਆਹ, ਘੁੰਮਣ ਲਈ ਪਤੀ ਦੀ ਇਜਾਜ਼ਤ! ਜਾਣੋ ਈਰਾਨ ਦੇ ਅਜੀਬ ਕਾਨੂੰਨਾਂ ਬਾਰੇ
ਮਾਂ ਦੀ ਖੁਰਾਕ ਅਤੇ ਵਿਵਹਾਰ ਦਾ ਅਣਜੰਮੇ ਬੱਚੇ ‘ਤੇ ਪ੍ਰਭਾਵ ਪੈਂਦਾ ਹੈ, ਪਰ ਗਰਭ ਵਿੱਚ ਬੱਚੇ ਦੇ ਪ੍ਰਗਟਾਵੇ ਪਹਿਲੀ ਵਾਰ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 2001 ਵਿੱਚ ਹੋਏ ਇੱਕ ਅਧਿਐਨ ਵਿੱਚ ਜਦੋਂ ਬੱਚੇ ਨੂੰ ਮਾਂ ਦੇ ਦੁੱਧ ਰਾਹੀਂ ਬੱਚੇ ਨੂੰ ਗਾਜਰ ਦੇ ਸਵਾਦ ਦੇ ਸੰਪਰਕ ਵਿੱਚ ਲਿਆਂਦਾ ਗਿਆ ਤਾਂ ਬੱਚੇ ਨੇ ਦੂਜੇ ਖਾਧ ਪਦਾਰਥਾਂ ਦੇ ਮੁਕਾਬਲੇ ਘੱਟ ਪ੍ਰਤੀਕਿਰਿਆ ਦਿੱਤੀ ਸੀ ਪਰ ਇਹ ਆਬਜ਼ਰਵੇਸ਼ਨ ਗਰਭ ਦੇ ਬਾਹਰ ਦੇ ਬੱਚੇ ਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਗਰਭ ਅਵਸਥਾ ਦੀ ਦੂਜੀ ਤਿਮਾਹੀ ਵਿੱਚ ਮਾਪੇ ਭਰੂਣ ਦੇ ਅੰਦਰ ਬੱਚਿਆਂ ਦੀਆਂ ਹਰਕਤਾਂ ਨੂੰ ਮਹਿਸੂਸ ਕਰਦੇ ਹਨ। ਵਿਗਿਆਨੀਆਂ ਦਾ ਦਾਅਵਾ ਹੈ ਕਿ ਬੱਚੇ ਪਹਿਲਾਂ ਹੀ ਗਰਭ ਤੋਂ ਬਾਹਰ ਨਿਕਲਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।