ਰੱਖਿਆ ਮੰਤਰਾਲੇ ਨੇ ਭਾਰਤੀ ਨੇਵੀ ਲਈ 9 ਮੇਰੀਟਾਈਮ ਸਰਵਿਸਲਾਂਸ ਏਅਰਕ੍ਰਾਫਟ ਤੇ ਭਾਰਤੀ ਤੱਟ ਰੱਖਿਅਕਾਂ ਲਈ ਛੇ ਗਸ਼ਤੀ ਜਹਾਜ਼ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੌਦੇ ਦੇ ਤਹਿਤ ਮੇਡ ਇਨ ਇੰਡੀਆ ਪ੍ਰੋਜੈਕਟ ਦੇ ਤਹਿਤ ਦੇਸ਼ ਵਿੱਚ 15 ਮੇਰੀਟਾਈਮ ਪੈਟਰੋਲ ਏਅਰਕ੍ਰਾਫਟ ਤਿਆਰ ਕੀਤੇ ਜਾਣਗੇ। ਨਾਲ ਹੀ ਸੀ-295 ਟਰਾਂਸਪੋਰਟ ਏਅਰਕ੍ਰਾਫਟ ਵੀ ਬਣਾਏ ਜਾਣਗੇ। ਇਹ ਸੌਦਾ ਕੁੱਲ 29,000 ਕਰੋੜ ਰੁਪਏ ਦਾ ਹੋਵੇਗਾ।
ਰੱਖਿਆ ਮੰਤਰਾਲੇ ਨੇ ਕਾਨਪੁਰ ਸਥਿਤ ਇਕ ਕੰਪਨੀ ਨਾਲ 1752.13 ਕਰੋੜ ਰੁਪਏ ਦੇ ਸੌਦਾ ਦਾ ਵੀ ਕਰਾਰ ਕੀਤਾ ਹੈ। ਇਸ ਸੌਦੇ ਤਹਿਤ 463, 12.7mm ਦੀ ਰਿਮੋਟ ਕੰਟਰੋਲ ਗਨ ਦਾ ਨਿਰਮਾਣ ਕੀਤਾ ਜਾਵੇਗਾ। ਇਹ ਗਨ ਵੀ ਨੇਵੀ ਤੇ ਤਟਰੱਖਿਅਕ ਬਲ ਦੇ ਜਵਾਨਾਂ ਨੂੰ ਮਿਲੇਗੀ। ਰੱਖਿਆ ਮੰਤਰਾਲੇ ਨੇ ਇਨ੍ਹਾਂ ਸੌਦਿਆਂ ਨਾਲ ਨਾ ਸਿਰਫ ਭਾਰਤ ਦੀ ਸਮੁੰਦਰੀ ਤਾਕਤ ਵਿਚ ਵਾਧਾ ਹੋਵੇਗਾ ਸਗੋਂ ਇਸ ਨਾਲ ਆਤਮ ਨਿਰਭਰ ਭਾਰਤ ਨੂੰ ਵੀ ਬੜ੍ਹਾਵਾ ਮਿਲੇਗਾ। ਸੌਦੇ ਤਹਿਤ ਟਾਟਾ ਐਡਵਾਂਸਡ ਸਿਸਟਮ ਤੇ ਏਅਰਬਸ ਮਿਲ ਕੇ ਏਅਰਕ੍ਰਾਫਟ ਦਾ ਨਿਰਮਾਣ ਕਰਨਗੇ। ਇਨ੍ਹਾਂ ਏਅਰਕ੍ਰਾਫਟਸ ਵਿਚ ਆਧੁਨਿਕ ਰਡਾਰ ਤੇ ਸੈਂਸਰਸ ਲੱਗੇ ਹੋਣਗੇ। ਇਸ ਸੌਦੇ ਦੇ ਪੂਰੇ ਹੋਣਦੇ ਬਾਅਦ ਨੇਵੀ ਤੇ ਭਾਰਤੀ ਤਟਰੱਖਿਅਕ ਬਲ ਦੀ ਸਰਵਿਸਲਾਂਸ ਦੀਆਂ ਸਮੱਰਥਾਵਾਂ ਵਿਚ ਵਾਧਾ ਹੋਵੇਗਾ। ਚੀਨ ਜਿਸ ਤਰ੍ਹਾਂ ਤੋਂ ਹਿੰਦ ਮਹਾਸਾਗਰ ਵਿਚ ਆਪਣੀ ਤਾਕਤ ਵਧਾ ਰਿਹਾ ਤੇ ਨਾਲ ਹੀ ਕੌਮਾਂਤਰੀ ਸ਼ਿਪਿੰਗ ਰੂਟ ‘ਤੇ ਹਮਲੇ ਵੱਧ ਰਹੇ ਹਨ।
ਇਹ ਵੀ ਪੜ੍ਹੋ : ਮੰਦਭਾਗੀ ਖਬਰ: ਕੈਨੇਡਾ ਗਏ 25 ਸਾਲਾ ਭਾਰਤੀ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ.ਤ
ਚੀਨ ਦੇ ਹਿੰਦ ਮਹਾਸਾਗਰ ਵਿਚ ਵਧਦੇ ਦਖਲ ਤੇ ਕੌਮਾਂਤਰੀ ਸ਼ਿਪਿੰਗ ਰੂਟ ‘ਤੇ ਵਧਦੇ ਹਮਲਿਆਂ ਦੀ ਚੁਣੌਤੀ ਨਾਲ ਨਿਪਟਣ ਲਈ ਭਾਰਤੀ ਨੇਵੀ ਲਗਾਤਾਰ ਆਪਣੀਆਂ ਸਮੱਰਥਾਵਾਂ ਵਿਚ ਵਾਧਾ ਕਰ ਰਹੀ ਹੈ। ਹੁਣ ਇਸ ਸੌਦੇ ਨਾਲ ਨੇਵੀ ਦੀਆਂ ਤਿਆਰੀਆਂ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਭਾਰਤੀ ਨੇਵੀ ਨੂੰ ਮਿਲਿਆ ਪਹਿਲਾ ਸੀ-295 ਟਰਾਂਸਪੋਰਟ ਏਅਰਕ੍ਰਾਫਟ ਸਪੇਨ ਵਿਚ ਬਣਿਆ ਸੀ। ਸੌਦੇ ਤਹਿਤ 16 ਏਅਰਕ੍ਰਾਫਟ ਸਪੇਨ ਤੋਂ ਬਣ ਕੇ ਆਉਣਗੇ ਤੇ ਬਾਕੀ ਦੇ 40 ਏਅਰਕ੍ਰਾਫਟ ਗੁਜਰਾਤ ਦੇ ਵਡੋਦਰਾ ਵਿਚ ਟਾਟਾ ਵੱਲੋਂ ਬਣਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ –