ਤੇਜ਼ੀ ਨਾਲ ਬਦਲਦੀ ਦੁਨੀਆ ਵਿਚ ਅਸੀਂ ਸਾਰੇ ਇੰਟਰਨੈਟ ਤੇ ਸਮਾਰਟਫੋਨ ‘ਤੇ ਨਿਰਭਰ ਹਾਂ। ਅਜਿਹੇ ਵਿਚ ਜੇਕਰ ਨੈੱਟ ਨਾ ਚੱਲੇ ਜਾਂ ਫੋਨ ਠੀਕ ਤਰ੍ਹਾਂ ਕੰਮ ਨਾ ਕਰੇ ਤਾਂ ਇਹ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਜੇਕਰ ਤੁਸੀਂ ਵੀ ਸੋਲਅ ਇੰਟਰਨੈੱਟ ਦੀ ਸਪੀਡ ਤੋਂ ਪ੍ਰੇਸ਼ਾਨ ਹੋ ਤਾਂ ਕੁਝ ਸੈਟਿੰਗ ਵਿਚ ਬਦਲਾਅ ਕਰਕੇ ਆਪਣੇ ਫੋਨ ਦੀ ਇੰਟਰਨੈੱਟ ਸਪੀਡ ਨੂੰ ਤੇਜ਼ ਕਰ ਸਕਦੇ ਹੋ।
ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਮਝਣਾ ਹੋਵੇਗਾ ਕਿ ਤੁਹਾਡੇ ਨਾਲ ਨੈਟਵਰਕ ਜਾਂ ਇੰਟਰਨੈੱਟ ਦੀ ਦਿੱਕਤ ਕਿਸ ਵਜ੍ਹਾ ਤੋਂ ਹੋ ਰਹੀ ਹੈ। ਜੇਕਰ ਇਹ ਸਿਗਨਲ ਨਾਲ ਜੁੜੀ ਹੈ ਤਾਂ ਤੁਸੀਂ ਆਪਣੇ ਫੋਨ ਨਾਲ ਇਸ ਨੂੰ ਠੀਕ ਨਹੀਂ ਕਰ ਸਕੋਗੇ।
ਕਈ ਵਾਰ ਨੈਟਵਰਕ ਨਾਲ ਜੁੜੀਆਂ ਦਿੱਕਤਾਂ ਨੂੰ ਸਿਰਫ ਰਿਸਟਾਰਟ ਕਰਕੇ ਫਿਕਸ ਕੀਤਾ ਜਾ ਸਕਦਾ ਹੈ। ਦਰਅਸਲ ਕਈ ਵਾਰ ਫੋਨ ਨੂੰ ਇਕ ਰਿਸਟਾਰਟ ਦੀ ਲੋੜ ਹੁੰਦੀ ਹੈ ਜਿਸ ਨਾਲ ਉਹ ਰਿਫ੍ਰੈੱਸ਼ ਹੋ ਜਾਵੇ। ਇਸ ਲਈ ਤੁਸੀਂ ਆਪਣੇ ਫੋਨ ਨੂੰ ਰਿਸਟਾਰਟ ਕਰ ਸਕਦੇ ਹੋ। ਇਸ ਨਾਲ ਫ੍ਰੈਸ਼ ਕਨੈਕਸ਼ਨ ਸਥਾਪਤ ਹੋਵੇਗਾ ਤੇ ਤੁਹਾਨੂੰ ਬੇਹਤਰ ਕਨੈਕਟਵਿਟੀ ਮਿਲੇਗੀ।
ਕਈ ਵਾਰ ਸਲੋਅ ਇੰਟਰਨੈੱਟ ਦੀ ਵਜ੍ਹਾ ਸਿਗਨਲ ਹੁੰਦਾ ਹੈ। ਜੇਕਰ ਤੁਹਾਡੇ ਏਰੀਏ ਵਿਚ ਖਰਾਬ ਨੈਟਵਰਕ ਕਨੈਕਟਵਿਟੀ ਹੈ ਤਾਂ ਤੁਸੀਂ ਉਸ ਨੂੰ ਫੋਨ ਨਾਲ ਠੀਕ ਨਹੀਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੀ ਲੋਕੇਸ਼ਨ ਚੇਂਜ ਕਰਨੀ ਹੋਵੇਗੀ। ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਕਿਸ ਜਗ੍ਹਾ ‘ਤੇ ਤੁਹਾਨੂੰ ਬੇਹਤਰ ਨੈਟਵਰਕ ਸਟ੍ਰੈਂਥ ਮਿਲ ਰਹੀ ਹੈ।
ਨੈਟਵਰਕ ਰਿਸੈੱਟ ਕਰਕੇ ਤੁਸੀਂ ਆਪਣੇ ਫੋਨ ਨੂੰ ਏਅਰ ਪਲੇਨ ਮੋਡ ਵਿਚ ਪਾ ਕੇ ਆਨ ਤੇ ਆਫ ਕਰ ਸਕਦੇ ਹੋ। ਇਸ ਨਾਲ ਨੈਟਵਰਕ ਰਿਫ੍ਰੈੱਸ਼ ਹੋ ਜਾਂਦਾ ਹੈ ਤੇ ਸੰਭਵ ਤੌਰ ‘ਤੇ ਹਰ ਸਮੱਸਿਆ ਵੀ ਹੱਲ ਹੋ ਜਾਵੇਗੀ। ਕਈ ਵਾਰ ਫੋਨ ‘ਚ ਸਲੋਅ ਇੰਟਰਨੈੱਟ ਦੀ ਵਜ੍ਹਾ ਸਾਫਟਵੇਅਰ ਦਾ ਅਪਡੇਟੇਡ ਨਹੀਂ ਰਹਿਣਾ ਹੁੰਦਾ ਹੈ। ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਫੋਨ ਦਾ ਸਾਫਟਵੇਅਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚ ਬਗ ਫਿਕਸ ਤੇ ਆਪਟਮਾਈਜੇਸ਼ਨ ਕੀਤੇ ਜਾਂਦੇ ਹਨ, ਜਿਸ ਨਾਲ ਤੁਹਾਨੂੰ ਬੇਹਤਰ ਕਨੈਕਟਿਵਟੀ ਮਿਲਦੀ ਹੈ।
ਜੇਕਰ ਉਪਰ ਦਿੱਤੇ ਗਏ ਸਟੈੱਪਸ ਨਾਲ ਤੁਹਾਡੀ ਮੁਸ਼ਕਲ ਸਹੀ ਨਹੀਂ ਹੁੰਦੀ ਤਾਂ ਤੁਸੀਂ ਨੈਟਵਰਕ ਸੈਟਿੰਗ ਨੂੰ ਰਿਸੈੱਟ ਕਰ ਸਕਦੇ ਹੋ। ਹਾਲਾਂਕਿ ਨੈਟਵਰਕ ਸੈਟਿੰਗ ਨੂੰ ਰਿਸੈੱਟ ਕਰਦੇ ਹੀ ਤੁਹਾਡੇ ਫੋਨ ਵਿਚ ਸੇਵਡ Wi-Fi ਪਾਸਵਰਡ ਤੇ ਬਲਿਊਟੁੱਥ ਪੇਅਰਡ ਡਿਵਾਈਸ ਡਿਲੀਟ ਹੋ ਜਾਣਗੇ।
ਇਨ੍ਹਾਂ ਸਾਰੇ ਆਪਸ਼ਨਸ ਦੇ ਬਾਅਦ ਵੀ ਜੇਕਰ ਤੁਹਾਡੇ ਫੋਨ ਦੀ ਦਿੱਕਤ ਦੂਰ ਨਹੀਂ ਹੁੰਦੀ ਤਾਂ ਤੁਹਾਨੂੰ ਆਪਣੇ ਮੋਬਾਈਲ ਸਰਵਿਸ ਪ੍ਰੋਵਾਈਡ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਬੇਹਤਰ ਜਾਣਕਾਰੀ ਮਿਲੇਗੀ।