ਜਲੰਧਰ ਵਿਚ ਡੀਐੱਸਪੀ ਦਲਬੀਰ ਸਿੰਘ ਦੀ ਮੌਤ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸੇ ਡੀਐੱਸਪੀ ਨੇ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਦੇ ਪਿੰਡ ਵਾਲਿਆਂ ‘ਤੇ ਗੋਲੀਆਂ ਚਲਾਈਆਂ ਸਨ ਉਦੋਂ ਪਿੰਡ ਵਾਲਿਆਂ ਨਾਲ ਉਨ੍ਹਾਂ ਦਾ ਰਾਜੀਨਾਮਾ ਹੋ ਗਿਆ ਸੀ। DSP ਦਲਬੀਰ ਸਿੰਘ ਮੂਲ ਤੌਰ ‘ਤੇ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਪੀਏਪੀ ਟ੍ਰੇਨਿੰਗ ਸੈਂਟਰ ਵਿਚ ਤਾਇਨਾਤ ਸੀ।
ਬੀਤੀ ਸ਼ਾਮ ਲਗਭਗ 5 ਟੀਮਾਂ ਵੱਲੋਂ ਕ੍ਰਾਈਮ ਸੀਨ ਦੀ ਜਾਂਚ ਕੀਤੀ ਗਈ ਤਾਂ ਉਥੋਂ ਦੋ ਚੱਲੇ ਹੋਏ ਖੋਲ ਬਰਾਮਦ ਕੀਤੇ ਗਏ।ਖੋਲ ਜਾਂਚ ਲਈ ਫੋਰੈਂਸਿੰਕ ਟੀਮ ਨੂੰ ਭੇਜੇ ਗਏ ਹਨ। ਮਾਮਲਾ ਕਤਲ ਦਾ ਹੈ ਜਾਂ ਫਿਰ ਆਤਮਹੱਤਿਆ ਦਾ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਨਵੇਂ ਸਾਲ ਵਾਲੀ ਰਾਤ ਡੀਐੱਸਪੀ ਦਲਬੀਰ ਸਿੰਘ ਆਪਣੇ 3 ਜਾਣਕਾਰਾਂ ਨਾਲ ਘਰ ਤੋਂ ਬਾਹਰ ਨਿਕਲੇ ਸਨ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਬੱਸਸਟੈਂਡ ਕੋਲ ਛੱਡ ਦਿੱਤਾ ਸੀ ਜਿਸ ਦੇ ਬਾਅਦ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਪੁਲਿਸ ਨੇ ਬੱਸ ਸਟੈਂਡ ਕੋਲੋਂ ਕੁਝ ਸੀਸੀਟੀਵੀ ਆਪਣੇ ਕਬਜ਼ੇ ਵਿਚ ਲਏ ਹਨ।
ਡੀਐੱਸਪੀ ਘਰ ਤੋਂ ਨਿਕਲਣ ਦੌਰਾਨ ਆਪਣੀ ਸਰਕਾਰੀ ਪਿਸਤੌਲ ਵੀ ਨਾਲ ਲੈ ਕੇ ਗਏ ਹਨ ਪਰ ਜਦੋਂ ਲਾਸ਼ ਮਿਲੀ ਤਾਂ ਪਿਸਤੌਲ ਉਨ੍ਹਾਂ ਕੋਲ ਨਹੀਂ ਸੀ। ਡੀਐੱਸਪੀ ਦੇ ਦੋਸਤ ਰਣਜੀਤ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ ਕਿਉਂਕਿ ਜਿਥੋਂ ਲਾਸ਼ ਨਿਲੀ ਉਥੇ ਇੰਨੀ ਰਾਤ ਨੂੰ ਉਹ ਇਸ ਰਸਤੇ ‘ਤੇ ਕਿਉਂ ਜਾਣਗੇ, ਉਹ ਰਸਤਾ ਉਨ੍ਹਾਂ ਦੇ ਘਰ ਨੂੰ ਨਹੀਂ ਜਾਂਦਾ ਸੀ। ਨਾਲ ਹੀ ਡੀਐੱਸਪੀ ਆਪਣਾ ਗੰਨਮੈਨ ਵੀ ਘਰ ‘ਤੇ ਹੀ ਛੱਡ ਕੇ ਗਏ ਸਨ।
ਲਾਸ਼ ਬਲਟਨ ਪਾਰਕ ਵਾਲੀ ਰੋਡ ਤੋਂ ਬਰਾਮਦ ਕੀਤਾ ਗਈ ਜਿਸ ਕਾਰਨ ਪੁਲਿਸ ਮਾਮਲੇ ਵਿਚ ਹੱਤਿਆ ਦੇ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕੇਸ ਵਿਚ ਕਈ ਪਹਿਲੂ ਸਾਹਮਣੇ ਆਏ ਹਨ ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਗੋਲਡੀ ਬਰਾੜ ਨੂੰ ਐਲਾਨਿਆ ਅੱਤ.ਵਾਦੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਜਾਣਕਾਰੀ ਮੁਤਾਬਕ ਡੀਐੱਸਪੀ ਦਲਬੀਰ ਸਿੰਘ ਦੇ ਸਿਰ ਦੇ ਪਿਛਲੇ ਹਿੱਸੇ ਵਿਚ ਗੰਭੀਰ ਸੱਟ ਲੱਗੀ ਸੀ ਜਿਸ ਤੋਂ ਕਾਫੀ ਖੂਨ ਵਹਿ ਰਿਹਾ ਸੀ। ਡੀਐੱਸਪੀ ਦੇ ਦੋਸਤ ਰਣਜੀਤ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੀ ਲਾਸ਼ ਮਿਲਣ ਬਾਰੇ ਪਤਾ ਲੱਗਾ ਸੀ। ਥਾਣਾ-2 ਦੀ ਪੁਲਿਸ ਨੇ ਡੀਐੱਸਪੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਮੌਕੇ ‘ਤੇ ਮਿਲੇ ਪਰਸ ਤੋਂ ਉਨ੍ਹਾਂ ਦੀ ਪਛਾਣ ਹੋਈ ਸੀ, ਜਿਸ ਨੂੰ ਜਾਂਚ ਲਈ ਫੋਰੈਂਸਿੰਕ ਟੀਮ ਕੋਲ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”