ਹਰਿਆਣਾ ਦੇ ਰਾਜ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਸੁਰੱਖਿਆ ਹਟਾਉਣ ਲਈ ਡੀਜੀਪੀ ਨੂੰ ਲੈ ਕੈ ਪੱਤਰ ਲਿਖਿਆ ਹੈ। ਉਸ ਦਾ ਦੋਸ਼ ਹੈ ਕਿ ਸਕਿਓਰਿਟੀ ਕਾਰਨ ਉਸ ਦੀ ਪ੍ਰਾਈਵੇਸੀ ਨਹੀਂ ਰਹਿੰਦੀ। ਕੋਚ ਦੀ ਸਿਹਤ 3 ਦਿਨਾਂ ਤੋਂ ਖਰਾਬ ਹੈ। ਉਸ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਲਿਜਾਇਆ ਗਿਆ ਹੈ, ਜਿੱਥੋਂ ਦੋ ਦਿਨਾਂ ਬਾਅਦ ਰਿਪੋਰਟ ਆਉਣ ’ਤੇ ਕਾਰਨਾਂ ਦਾ ਪਤਾ ਲੱਗੇਗਾ।
ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਸੁਰੱਖਿਆ ਗਾਰਡਾਂ ਨੇ ਉਸ ਨੂੰ ਗਲਤ ਖਾਣਾ ਦਿੱਤਾ ਹੈ। ਕੋਚ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਕਿਸੇ ਜ਼ਹਿਰੀਲਾ ਪਦਾਰਥ ਖਾਧੇ ਜਾਣ ਦਾ ਸ਼ੱਕ ਹੈ। ਕੋਚ ਨੇ ਡੀਜੀਪੀ ਪੀਕੇ ਅਗਰਵਾਲ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸੁਰੱਖਿਆ ਨੂੰ ਤੁਰੰਤ ਹਟਾਇਆ ਜਾਏ। ਸੁਰੱਖਿਆ ਕਰਮਚਾਰੀ ਉਸ ਦੇ ਨਾਲ ਬਾਹਰ ਨਹੀਂ ਜਾਂਦੇ। ਘਰ ਦੇ ਨੌਕਰਾਂ ਨਾਲ ਲੜਦੇ ਨੇ, ਅਜਿਹੀ ਸੁਰੱਖਿਆ ਨਹੀਂ ਚਾਹੀਦੀ, ਜੋ ਮੇਰੀ ਸੁਰੱਖਿਆ ਹੀ ਨਾ ਕਰ ਸਕੇ। ਨਾਲ ਹੀ ਚੰਡੀਗੜ੍ਹ ਪੁਲਿਸ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਦੂਜੇ ਪਾਸੇ ਮਹਿਲਾ ਜੂਨੀਅਰ ਕੋਚ ਨੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਅਤੇ ਐਸਆਈਟੀ ਦੇ ਮੁਖੀ ਡੀਐਸਪੀ ਪਲਕ ਗੋਇਲ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ ਕਿ ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ ਨਹੀਂ ਜੋੜੀ ਗਈ। ਉਸ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ ਦੀ ਐਸਆਈਟੀ ਉਸ ਨੂੰ ਬਦਨਾਮ ਕਰਨ ਲਈ ਸਕੂਲ, ਕਾਲਜ ਅਧਿਆਪਕਾਂ ਅਤੇ ਮਾਹਿਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਨੂੰ ਮੇਰੇ ਖਿਲਾਫ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ। ਮੇਰੇ ‘ਤੇ ਮੰਤਰੀ ਖਿਲਾਫ ਸ਼ਿਕਾਇਤ ਵਾਪਸ ਲੈਣ ਲਈ ਵਾਰ-ਵਾਰ ਦਬਾਅ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਔਰਤ ਨੇ ਮਾਰੀ ਕਾਂਗਰਸੀ ਨੇਤਾ ਨੂੰ ਦੌੜਾ-ਦੌੜਾ ਕੇ ਗੋਲੀ, ਕਤਲ ਦਾ ਖ਼ੌਫਨਾਕ ਵੀਡੀਓ ਆਇਆ ਸਾਹਮਣੇ
ਮਹਿਲਾ ਕੋਚ ਦੇ ਪਿਤਾ ਨੇ ਕਿਹਾ ਕਿ ਇਹ ਸੁਰੱਖਿਆ ਸਰਕਾਰ ਦੀ ਹੈ। ਉਸ ਦੀਆਂ ਦੋਵੇਂ ਧੀਆਂ ਦੀ ਸਿਹਤ 3 ਦਿਨਾਂ ਤੋਂ ਖਰਾਬ ਹੈ। ਚੰਡੀਗੜ੍ਹ ਦੇ ਹਸਪਤਾਲ ਅਤੇ ਪੀ.ਜੀ.ਆਈ. ਵਿੱਚ ਵੀ ਜ਼ੇਰੇ ਇਲਾਜ ਹੈ। ਪੀੜਤ ਕੋਚ ਦੇ ਪਿਤਾ ਨੇ ਕਿਹਾ ਕਿ ਜਦੋਂ ਇੱਕ ਸਾਬਕਾ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ ਸੰਦੀਪ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਤਾਂ ਉਸ ‘ਤੇ ਮੁੱਖ ਮੰਤਰੀ ਨੇ ਜਿਸ ਜ਼ਿੱਦ ਨਾਲ ਜਵਾਬ ਦਿੱਤਾ ਉਹ ਭਾਸ਼ਾ ਮਰਿਆਦਾ ਤੋਂ ਪਰੇ ਹਨ। ਹੁਣ ਸਾਨੂੰ ਨਿਆਂ ਦੀ ਉਮੀਦ ਸਿਰਫ ਨਿਆਂਪਾਲਿਕਾ ਤੋਂ ਹੈ। ਸੰਦੀਪ ਸਿੰਘ ਆਪਣੀ ਪਾਵਰ ਦੀ ਵਰਤੋਂ ਤੇ ਦੁਰਵਰਤੋਂ ਕਰ ਸਕੇ ਹਨ।
ਵੀਡੀਓ ਲਈ ਕਲਿੱਕ ਕਰੋ -: